Breaking NewsD5 specialNewsPunjabTop News

ਪਲਾਜ਼ਮਾ ਡੋਨੇਟ ਕਰੇਗਾ ਯੂਥ ਅਕਾਲੀ ਦਲ, 200 ਡੋਨਰ ਕੀਤੇ ਹਨ ਤਿਆਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਕੋਰੋਨਾ ਪੀੜਿਤਾਂ ਨੂੰ ਪਲਾਜ਼ਮਾ ਦਾਨ ਕਰੇਗਾ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਐਲਾਨ। ਬੰਟੀ ਰੋਮਾਣਾ ਨੇ ਕਿਹਾ ਕਿ ਲੋਕ ਸੇਵਾ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਨੇ ਇਹ ਫ਼ੈਸਲਾ ਲਿਆ ਹੈ।

ਆਹ NRI ਨੇ ਕਰਤੀ ਕਮਾਲ,ਕਰਾਤੀ ਬੱਲੇ-ਬੱਲੇ, ਇੰਗਲੈਡ ਤੋਂ ਜਹਾਜ਼ ਭਰ ਆਕਸੀਜਨ ਲਿਆ ਰਿਹੈ ਇੰਡੀਆ,ਲੋਕਾਂ ਨੂੰ ਮਿਲੀ ਖੁਸ਼ਖਬਰੀ

ਉਨ੍ਹਾਂ ਇਹ ਜਾਣਕਾਰੀ ਦਿੱਤੀ ਕਿ ਪਲਾਜ਼ਮਾ ਬੈਂਕ ਡੋਨਰ ਵਿਸ਼ੇਸ ਤੌਰ ‘ਤੇ ਤਿਆਰ ਕੀਤਾ ਗਿਆ ਹੈ, 9908000013, 9779171507, 8427544763 ਮੋਬਾਈਲ ਨੰਬਰਾਂ ‘ਤੇ ਫੋਨ ਕਰਕੇ ਪਲਾਜ਼ਮਾ ਦੀ ਮੰਗ ਕੀਤੀ ਜਾ ਸਕਦੀ ਹੈ। ਯੂਥ ਅਕਾਲੀ ਦਲ ਦੇ ਟਵਿੱਟਰ ‘ਤੇ ਵੀ ਮੁਲਾਜ਼ਮਾਂ ਦੀ ਮੰਗ ਰੱਖੀ ਜਾ ਸਕਦੀ ਹੈ। ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮੈਡੀਕਲ ਸਹੂਲਤਾਂ ਦੀ ਘਾਟ ਦਾ ਮੁੱਦਾ ਵੀ ਬੰਟੀ ਰੋਮਾਣਾ ਨੇ ਉਠਾਇਆ।

BIG NEWS ਲਓ ਜੀ! ਹੋ ਗਿਆ ਓਹੀ ਕੰਮ! ਕਿਸਾਨਾਂ ਨੇ ਤੋੜੇ ਬੈਰੀਕੇਡ! ਅੱਗੇ-ਅੱਗੇ ਭਜਾਈ ਪੁਲਿਸ! ਮਾਹੌਲ ਹੋਇਆ ਗਰਮ!

ਉਨ੍ਹਾਂ ਦਾ ਦੋਸ਼ ਹੈ ਕਿ ਸਹੂਲਤਾਂ ਦੀ ਘਾਟ ਲਈ ਸਟੇਟ ਸਰਕਾਰ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚੋਣਾਂ ਵੱਲ ਵਧੇਰੇ ਗੰਭੀਰਤਾ ਦਿਖਾ ਰਹੀ ਹੈ ਜਦਕਿ ਲੋਕਾਂ ਦੇ ਹਿੱਤ ਕੇਂਦਰ ਸਰਕਾਰ ਨੂੰ ਪਿਆਰੇ ਨਹੀਂ। ਬੰਟੀ ਰੋਮਾਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਏ ਕਿ ਉਹ ਆਪਣੇ ਫਾਰਮ ਹਾਊਸ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਪਿਛਲੇ ਇਕ ਸਾਲ ਤੋਂ ਉਨ੍ਹਾਂ ਨੇ ਹਾਲਾਤ ਦੇਖਣ ਲਈ ਕਿਸੇ ਵੀ ਹਸਪਤਾਲ ਜਾਂ ਡਿਸਪੈਂਸਰੀ ਦਾ ਦੌਰਾ ਨਹੀਂ ਕੀਤਾ।

ਅੰਦੋਲਨ ‘ਚ ਚੱਲਦੀ ਸਟੇਜ ‘ਤੇ ਹੋਇਆ ਆਹ ਕੰਮ ! ਅਸਮਾਨ ‘ਚ ਉੱਡਿਆ ਸਾਰਾ ਪੰਡਾਲ ! ਕਿਸਾਨਾਂ ਆਗੂ ਕਰਦੇ ਰਹੇ ਸੰਬੋਧਨ !

ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ‘ਤੇ ਵੀ ਦੋਸ਼ ਲਗਾਇਆ ਹੈ ਕਿ ਉਹ ਵੀ ਪੰਜਾਬ ਵਿੱਚ ਸਿਹਤ ਸਹੂਲਤਾਂ ਪ੍ਰਤੀ ਗੰਭੀਰ ਨਹੀਂ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾਧਾਰੀ ਕੁਰਸੀ ਦੀ ਲੜਾਈ ਲੜ ਰਹੇ ਹਨ ਜਦਕਿ ਲੋਕਾਂ ਦੇ ਹਿੱਤ ਭੁੱਲ ਬੈਠੇ ਹਨ। 9000 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਗਈ ਹੈ। ਮੌਤ ਦਰ ਵੀ ਪੰਜਾਬ ਵਿੱਚ ਹੋਰਨਾਂ ਸੂਬਿਆਂ ਨਾਲੋਂ ਵਧੇਰੇ ਹੈ। ਰੋਜ਼ਾਨਾ 100 ਲੋਕੀਂ ਇਸ ਮਹਾਂਮਾਰੀ ਦੀ ਭੇਟ ਚੜ੍ਹ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button