IPL 2023 ਤੋਂ ਪਹਿਲਾਂ, ਬੀਸੀਸੀਆਈ ਨੇ ਮਹਿਲਾ ਪ੍ਰੀਮੀਅਰ ਲੀਗ ਕਰਵਾਉਣ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਇਸ ਲੀਗ ਦਾ ਪਹਿਲਾ ਐਡੀਸ਼ਨ ਇਸ ਸਾਲ ਮਾਰਚ ਵਿੱਚ ਕਰਵਾਇਆ ਜਾਵੇਗਾ। ਇਸ ਦੌਰਾਨ ਇਸ ਦੇ ਮੈਚ 4 ਤੋਂ 26 ਮਾਰਚ ਤੱਕ ਹੋਣਗੇ ਅਤੇ ਇਹ ਸਾਰੇ ਮੈਚ ਮੁੰਬਈ ‘ਚ ਹੀ ਖੇਡੇ ਜਾਣਗੇ। ਸੰਭਾਵਨਾ ਹੈ ਕਿ ਇਸ ਲੀਗ ਦਾ ਪਹਿਲਾ ਮੈਚ ਗੁਜਰਾਤ ਅਤੇ ਮੁੰਬਈ ਦੀਆਂ ਟੀਮਾਂ ਵਿਚਾਲੇ ਖੇਡਿਆ ਜਾ ਸਕਦਾ ਹੈ।ਜਾਣਕਾਰੀ ਅਨੁਸਾਰ ਇਸ ਲੀਗ ਲਈ ਦੇਸ਼-ਵਿਦੇਸ਼ ਦੇ ਕੁੱਲ 409 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਦੀ ਨਿਲਾਮੀ 13 ਫਰਵਰੀ ਨੂੰ ਹੋਵੇਗੀ। ਜਦੋਂ ਵੱਖ-ਵੱਖ ਫ੍ਰੈਂਚਾਇਜ਼ੀ ਇਨ੍ਹਾਂ ਖਿਡਾਰੀਆਂ ਦੀ ਕੀਮਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਆਪਣੀਆਂ-ਆਪਣੀਆਂ ਟੀਮਾਂ ਦਾ ਹਿੱਸਾ ਬਣਾਉਣਗੀਆਂ। ਚੇਤੇ ਰਹੇ ਕਿ ਇਸ ਲੀਗ ਲਈ ਦੇਸ਼-ਵਿਦੇਸ਼ ਦੇ ਕੁੱਲ 1525 ਖਿਡਾਰੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਸੀ।ਜਿਨ੍ਹਾਂ ਖਿਡਾਰੀਆਂ ਨੂੰ ਇਸ ਲੀਗ ਲਈ ਨਿਲਾਮੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ‘ਚ 246 ਭਾਰਤੀ ਖਿਡਾਰੀ ਹਨ। ਜਦਕਿ 163 ਵਿਦੇਸ਼ੀ ਖਿਡਾਰੀ ਹਨ। ਇਨ੍ਹਾਂ ਵਿੱਚੋਂ 8 ਖਿਡਾਰੀ ਐਸੋਸੀਏਟ ਦੇਸ਼ਾਂ ਦੇ ਹਨ। ਅਤੇ 202 ਖਿਡਾਰੀ ਕੈਪਡ ਹਨ। ਜਦਕਿ 199 ਅਨਕੈਪਡ ਖਿਡਾਰੀ ਸ਼ਾਮਲ ਹਨ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਮਹਿਲਾ ਪ੍ਰੀਮੀਅਰ ਲੀਗ ਲਈ ਇੱਕ ਦਿਨਾ ਮੇਗਾ ਨਿਲਾਮੀ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.