Breaking NewsD5 specialIndiaNewsTop News

CM ਉੱਧਵ ਠਾਕਰੇ ਦਾ ਵੱਡਾ ਐਲਾਨ : ਮਹਾਰਾਸ਼ਟਰ ‘ਚ ਕੱਲ੍ਹ ਤੋਂ 15 ਦਿਨਾਂ ਲਈ ਲੱਗੇਗਾ ਕਰਫਿਊ

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਰਾਜ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ‘ਚ ਅੱਜ ਘੋਸ਼ਣਾ ਕੀਤੀ ਕਿ 14 ਅਪ੍ਰੈਲ ਤੋਂ 15 ਦਿਨਾਂ ਲਈ ਰਾਜਵਿਆਪੀ ਕਰਫਿਊ ਲਗਾਇਆ ਜਾਵੇਗਾ। ਮੁੱਖਮੰਤਰੀ ਉੱਧਵ ਠਾਕਰੇ ਨੇ ਰਾਜ  ਦੇ ਲੋਕਾਂ ਨੂੰ ਸੋਸ਼ਲ ਮੀਡੀਆ  ਦੇ ਮਾਧਿਅਮ ਨਾਲ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੁੱਧਵਾਰ ਦੀ ਰਾਤ ਅੱਠ ਵਜੇ ਤੋਂ ਕਰਫਿਊ ਸ਼ੁਰੂ ਹੋਵੇਗਾ ਅਤੇ ਜ਼ਰੂਰੀ ਸੇਵਾਵਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।  ਸੀ.ਐੱਮ. ਠਾਕਰੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਮਹਾਰਾਸ਼ਟਰ ‘ਚ ਕੱਲ ਰਾਤ 8 ਵਜੇ ਤੋਂ ਸਖ਼ਤ ਪਾਬੰਦੀਆਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ 15 ਦਿਨ ਤੱਕ ਸਿਰਫ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਬਿਨ੍ਹਾਂ ਜ਼ਰੂਰਤ ਕਿਤੇ ਆਉਣਾ ਜਾਣਾ ਬੰਦ ਰਹੇਗਾ।

9 ਸਾਲ ਦੇ ਮਾਸੂਮ ਦੀਆਂ ਗੱਲਾਂ ਸੁਣਕੇ ਹਰ ਕੋਈ ਹੈਰਾਨ !ਕਹਿੰਦਾ ਮੈਂ ਓਦੋਂ ਛੋਟਾ ਹੁੰਦਾ ਸੀ…

ਪੂਰੇ ਰਾਜ ‘ਚ ਧਾਰਾ 144 ਲਾਗੂ ਰਹੇਗੀ। ਬਿਨ੍ਹਾਂ ਵਜ੍ਹਾ ਘਰੋਂ ਨਿਕਲਣ ‘ਤੇ ਪਾਬੰਦੀ ਰਹੇਗੀ। ਲੋਕਲ ਅਤੇ ਹੋਰ ਬੱਸਾਂ ਚੱਲਣਗੀਆਂ, ਆਟੋ-ਟੈਕਸੀ ਸੇਵਾਵਾਂ ਜਾਰੀ ਰਹਿਣਗੀਆਂ। ਬੈਂਕ ਦੇ ਕੰਮ ਵੀ ਜਾਰੀ ਰਹਿਣਗੇ। ਸੀ.ਐੱਮ. ਉਧਵ ਠਾਕਰੇ ਨੇ ਐਲਾਨ ਕੀਤਾ ਕਿ 12 ਲੱਖ ਮਜ਼ਦੂਰਾਂ ਅਤੇ ਰਿਕਸ਼ਾ ਵਾਲਿਆਂ ਨੂੰ 1500-1500 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਦਿਵਾਸੀਆਂ ਨੂੰ 2000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਅਸੀਂ 3,300 ਕਰੋੜ ਰੁਪਏ ਸਿਰਫ ਕੋਵਿਡ ਸਬੰਧੀ ਸਹੂਲਤਾਂ ਲਈ ਵੱਖ ਰੱਖੀਆਂ ਗੀਆਂ ਹਨ।

ਸਰਕਾਰ ਦੇ ਫੈਸਲੇ ਨੇ ਖੁਸ਼ ਕਰਤੇ ਕਿਸਾਨ,ਸੁਣ ਬਾਗੋ-ਬਾਗ ਹੋਏ ਕਿਸਾਨ…

ਲਾਕਡਾਊਨ ਦੇ ਡਰ ਤੋਂ ਮੁੰਬਈ ਵਿੱਚ ਰਾਸ਼ਨ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਲਾਕਡਾਊਨ ਦੇ ਖਤਰੇ ਨੂੰ ਦੇਖਦਿਆਂ ਲੋਕਾਂ ਨੇ ਇਥੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਅਜਿਹੀ ਕਿਸੇ ਵੀ ਸਥਿਤੀ ਵਿੱਚ ਨਹੀਂ ਫਸਣਾ ਚਾਹੁੰਦੇ ਜਿਸ ਵਿੱਚ ਸਾਡੇ ਕੋਲ ਰਾਸ਼ਨ ਦੀ ਕਮੀ ਆ ਜਾਵੇ। ਮਹਾਰਾਸ਼ਟਰ ਵਿੱਚ ਕੋਰੋਨਾ ਦੇ 51,751 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਜ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ ਚੱਲਦੇ 258 ਲੋਕਾਂ ਦੀ ਮੌਤ ਹੋਈ ਹੈ। ਇੱਥੇ ਫਿਲਹਾਲ 32,75,224 ਲੋਕ ਘਰ ਵਿੱਚ ਇਕਾਂਤਵਾਸ ਹਨ ਅਤੇ 29,399 ਇੰਸਟੀਟਿਊਸ਼ਨਲ ਇਕਾਂਤਵਾਸ ਵਿੱਚ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button