Breaking NewsD5 specialEntertainmentNewsSports

Virat Kohli ਦੀ ਧੀ ਵਾਮਿਕਾ ਦੀ ਫੋਟੋ ਖਿੱਚਣ ‘ਤੇ ਮਚਿਆ ਬਵਾਲ, ਫੋਟੋਗ੍ਰਾਫ਼ਰਾਂ ‘ਤੇ ਭੜਕੇ ਲੋਕ

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਦੀ ਫੋਟੋ ਖਿੱਚਣ ਨੂੰ ਲੈ ਕੇ ਬਹੁਤ ਬਵਾਲ ਮੱਚ ਗਿਆ। ਸੋਸ਼ਲ ਮੀਡੀਆ ‘ਤੇ ਲੋਕ ਅਜਿਹਾ ਕਰਨ ਵਾਲੇ ਫੋਟੋਗ੍ਰਾਫ਼ਰਾਂ ‘ਤੇ ਭੜਕੇ ਹਨ। ਦੱਸ ਦਈਏ ਕਿ ਟੀਮ ਇੰਡੀਆ ਦੇ ਖਿਡਾਰੀ ਲੱਗਭੱਗ ਮਹੀਨੇ ਦੇ ਦੌਰੇ ਲਈ ਇੰਗਲੈਂਡ ਰਵਾਨਾ ਹੋ ਚੁੱਕੇ ਹਨ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਇੰਗਲੈਂਡ ਰਵਾਨਾ ਹੋਈ ਹੈ। ਦੱਸ ਦੇਈਏ ਕਿ ਯੂ.ਕੇ. ਦੀ ਸਰਕਾਰ ਨੇ ਬੀ.ਸੀ.ਸੀ.ਆਈ. ਨੂੰ ਇੰਗਲੈਂਡ ਦੌਰੇ ’ਤੇ ਭਾਰਤੀ ਕ੍ਰਿਕਟਰਾਂ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਲਿਜਾਣ ਦੀ ਇਜਾਜ਼ਤ ਦਿੱਤੀ ਸੀ।

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਸੋਸ਼ਲ ਮੀਡੀਆ ’ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਪਤਾਨ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਇੰਗਲੈਂਡ ਲਈ ਰਵਾਨਾ ਹੁੰਦੀ ਨਜ਼ਰ ਆ ਰਹੀ ਹੈ। ਇਸ ਜੋੜੇ ਦੇ ਨਾਲ ਉਨ੍ਹਾਂ ਦੀ ਧੀ ਵਾਮਿਕਾ ਵੀ ਨਜ਼ਰ ਆ ਰਹੀ ਹੈ। ਭਾਰਤੀ ਟੀਮ ਪ੍ਰਾਈਵੇਟ ਚਾਰਟਡ ਜਹਾਜ਼ ਵਿਚ ਇੰਗਲੈਂਡ ਰਵਾਨਾ ਹੋਏ ਹਨ। ਦੱਸ ਦੇਈਏ ਕਿ ਭਾਰਤੀ ਟੀਮ ਨੂੰ 18 ਤੋਂ 22 ਜੂਨ ਤੱਕ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਣਾ ਹੈ। ਇਸ ਦੇ ਬਾਅਦ ਭਾਰਤ ਨੂੰ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।

 

View this post on Instagram

 

A post shared by Manav Manglani (@manav.manglani)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button