Breaking NewsD5 specialIndiaNewsPunjab

ਪਿਛਲੇ 24 ਘੰਟਿਆਂ ‘ਚ 1500 ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਆਏ ਸਾਹਮਣੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ‘ਚ ਵਧਕੇ 17 ਹਜ਼ਾਰ ਤੋਂ ਪਾਰ ਪਹੁੰਚ ਗਏ ਹਨ। ਇ ਤੋਂ ਇਲਾਵਾ ਤਕਰੀਬਨ ਸਾਢੇ ਪੰਜ ਸੌ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਸਵੇਰੇ ਜਾਰੀ ਕੀਤੇ ਤਾਜ਼ਾ ਅੰਕੜੀਆਂ ‘ਚ ਇਸਦੀ ਜਾਣਕਾਰੀ ਦਿੱਤੀ । ਉਥੇ ਹੀ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1553 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਅੰਕੜੀਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਪੌਜ਼ੀਟਿਵ ਮਰੀਜਾਂ ਦੀ ਗਿਣਤੀ 17,265 ਹੋ ਗਈ ਹੈ। 543 ਲੋਕਾਂ ਦੀ ਵਾਇਰਸ ਦੇ ਸੰਕਰਮਣ ਦੇ ਚੱਲਦਿਆਂ ਜਾਨ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਪਿਛਲੇ ਅੰਕੜਿਆਂ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 16116 ਸੀ। ਇਸ ਤੋਂ ਇਲਾਵਾ 519 ਦੀ ਮੌਤ ਹੋਈ ਸੀ।

Khanna Police | ਅੰਮਿਤਧਾਰੀ ਨੂੰ ਥਾਣੇ ‘ਚ ਨੰਗਾ ਕਰਨ ਵਾਲੇ SHO ‘ਤੇ ਇਕ ਹੋਰ ਫ਼ੈਸਲਾ | Punjab

ਰਾਜਾਂ ‘ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਹਾਲਤ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ‘ਚ 4203 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 223 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ 2003 ਮਾਮਲੇ ਕੋਰੋਨਾ ਦੇ ਸਾਹਮਣੇ ਆ ਚੁੱਕੇ ਹਨ। ਮਰਨ ਵਾਲੇ 45 ਹਨ। ਮੱਧ ਪ੍ਰਦੇਸ਼ ਵਿੱਚ ਕੋਰੋਨਾ ਪੌਜ਼ੀਟਿਵ ਮਰੀਜਾਂ ਦੀ ਗਿਣਤੀ ‘ਚ ਵਾਧਾ ਦੇਖਿਆ ਗਿਆ ਹੈ। ਹੁਣ ਤੱਕ 1407 ਲੋਕ ਪੌਜ਼ੀਟਿਵ ਪਾਏ ਜਾ ਚੁੱਕੇ ਹਨ। 70 ਦੀ ਸੰਕਰਮਣ ਦੇ ਚੱਲਦਿਆਂ ਮੌਤ ਹੋ ਚੁੱਕੀ ਹੈ। ਆਂਧ੍ਰਰਾ ਪ੍ਰਦੇਸ਼ ਵਿੱਚ 646, ਅਰੁਣਾਚਲ ਪ੍ਰਦੇਸ਼ ਵਿੱਚ ਇੱਕ, ਅਸਮ ਵਿੱਚ 35, ਬਿਹਾਰ ਵਿੱਚ 93, ਚੰਡੀਗੜ ਵਿੱਚ 26, ਛੱਤੀਸਗੜ ਵਿੱਚ 36 ਕੋਰੋਨਾ ਦੇ ਮਰੀਜ਼ ਮਿਲ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button