Breaking NewsD5 specialNewsPunjabTop News

Canada ਜਾਣ ਲਈ ਅੰਮ੍ਰਿਤਸਰ ਏਅਰਪੋਰਟ ਪੁੱਜੇ ਮੁਸਾਫਰਾਂ ਨੇ ਕੀਤਾ ਹੰਗਾਮਾ, ਮੌਕੇ ‘ਤੇ ਪੁੱਜੇ MP ਔਜਲਾ

ਅੰਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ ‘ਤੇ ਆਏ ਯਾਤਰੀਆਂ ਨੇ ਉਸ ਸਮੇਂ ਹੰਗਾਮਾ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਫਲਾਇਟ ‘ਚ ਨਹੀਂ ਬਿਠਾਇਆ ਗਿਆ ਅਤੇ ਸਪਾਇਸ ਜੈੱਟ ਦੇ ਵੱਲੋਂ ਉਨ੍ਹਾਂ ਨੂੰ ਵੱਖ – ਵੱਖ ਦਲੀਲਾਂ ਦਿੱਤੀਆਂ ਗਈਆਂ। ਉਥੇ ਹੀ ਮੌਕੇ ‘ਤੇ ਪੁੱਜੇ ਅੰਮ੍ਰਿਤਸਰ  ਦੇ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਮਾਮਲੇ ‘ਚ ਕਾਰਵਾਈ ਕੀਤੀ ਜਾਵੇਗੀ। ਦਰਅਸਲ ਪੰਜਾਬ ਦੇ ਵੱਖ – ਵੱਖ ਥਾਵਾਂ ਤੋਂ ਯਾਤਰੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਕੈਨੇਡਾ ਜਾਣ ਲਈ ਏਅਰਪੋਰਟ ਪੁੱਜੇ ਸਨ।

ਹੁਣੇ-ਹੁਣੇ ਕਿਸਾਨਾਂ ਲਈ ਆਈ ਮਾੜੀ ਖ਼ਬਰ,ਬਾਰਡਰ ‘ਤੇ ਵਾਪਰਿਆ ਭਾਣਾ…

ਉਨ੍ਹਾਂ ਨੂੰ ਪਤਾ ਲੱਗਾ ਕਿ ਫਲਾਇਟ ਜਾ ਚੁੱਕੀ ਹੈ। ਏਅਰਲਾਈਨ ਦੇ ਵੱਲੋਂ ਫੋਨ ਆਇਆ ਕਿ ਉਨ੍ਹਾਂ ਦੀ ਫਲਾਇਟ ਦੁਬਈ ਹੋ ਕੇ ਜਾਵੇਗੀ, ਇਸ ਲਈ ਦੁਬਈ ਦਾ ਵੀਜਾ ਵੀ ਜ਼ਰੂਰੀ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਓਵਰ ਲੋਡਿੰਗ ਟਿਕਟ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ। ਏਅਰਲਾਈਨ ਵਾਲੇ ਹੁਣ ਬਹਾਨੇ ਲਗਾ ਰਹੇ ਹਨ। ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ ਕਿ ਅਗਲੀ ਉਡ਼ਾਣ ਰਾਹੀਂ ਉਨ੍ਹਾਂ ਨੂੰ ਭੇਜਿਆ ਜਾਵੇਗਾ ਜਾਂ ਨਹੀਂ। ਨਾ ਹੀ ਉਨ੍ਹਾਂ ਨੂੰ ਪੈਸੇ ਵਾਪਸ ਦਿੱਤੇ ਜਾ ਰਹੇ ਹਨ।

🔴LIVE|ਦਿੱਲੀ ਪੁਲਿਸ ਨੇ ਖੁਸ਼ ਕਰਤੇ ਕਿਸਾਨ!ਖੋਲ੍ਹਤੇ ਬੈਰੀਕੇਡ!ਨਰਮ ਪਈ ਸਰਕਾਰ,ਆਹ ਪ੍ਰਧਾਨ ਮੰਤਰੀ ਨੂੰ ਕਰੋਨਾ!

ਦੂਜੇ ਪਾਸੇ ਟੋਰਾਂਟੋ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਕੋਰੋਨਾ ਦੀ ਰਿਪੋਰਟ ਮੰਗੀ ਗਈ। ਉਨ੍ਹਾਂ ਦੇ ਕੋਲ ਰਿਪੋਰਟ ਨੈਗੇਟਿਵ ਸੀ ਪਰ ਏਅਰਲਾਈਨ ਨੇ ਕਿਹਾ ਕਿ ਕਲਰ ਪ੍ਰਿੰਟ ਚਾਹੀਦਾ ਹੈ। ਜਦੋਂ ਉਹ ਕਲਰ ਪ੍ਰਿੰਟ ਲੈ ਕੇ ਪੁੱਜੇ ਤਾਂ ਉਨ੍ਹਾਂ ਨੂੰ ਕਿਹਾ ਕਿ ਫਲਾਇਟ ਜਾ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੂਠ ਬੋਲਿਆ ਗਿਆ ਹੈ ,  ਜਦੋਂ ਉਹ ਪੁੱਜੇ ਤਾਂ ਫਲਾਇਟ ਉਥੇ ਹੀ ਖੜੀ ਸੀ।  ਫਿਲਹਾਲ ਮੌਕੇ ‘ਤੇ ਪੁੱਜੇ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਮਾਮਲੇ ‘ਚ ਕਾਰਵਾਈ ਦਾ ਭਰੋਸਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button