Breaking NewsD5 specialInternationalNewsTop News

ਭਾਰਤ ’ਚ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ਵਿੱਚ ਘਿਰਿਆ Kamala Harris ਦਾ ਪਰਿਵਾਰ

ਵਾਸ਼ਿੰਗਟਨ : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਮਾਮਾ ਜੀ ਬਾਲਾਚੰਦਰਨ ਇਸ ਸਾਲ 80 ਸਾਲ ਦੇ ਹੋ ਗਏ ਹਨ ਅਤੇ ਜੇਕਰ ਕੋਰੋਨਾ ਵਾਇਰਸ ਸੰਸਾਰਿਕ ਮਹਾਮਾਰੀ ਨਾ ਆਈ ਹੁੰਦੀ ਤਾਂ ਉਹ ਆਪਣੇ ਪਰਿਵਾਰ ਦੇ ਮੈਬਰਾਂ ਨਾਲ ਘਿਰੇ ਹੁੰਦੇ, ਜੋ ਉਨ੍ਹਾਂ ਦੇ ਨਾਲ ਜਨਮਦਿਨ ਦੇ ਜਸ਼ਨ ‘ਚ ਸ਼ਰੀਕ ਹੁੰਦੇ ਪਰ ਆਪਣੇ ਘਰ ਭਾਰਤ ‘ਚ ਵਾਇਰਸ ਦੇ ਕਹਿਰ ਦੇ ਚੱਲਦਿਆਂ ਬਾਲਾਚੰਦਰਨ ਨੂੰ ਇਸ ਵਾਰ ਸਿਰਫ ਫੋਨ ‘ਤੇ ਵਧਾਈ ਦੇ ਸੰਦੇਸ਼ਾਂ ਨਾਲ ਕੰਮ ਚਲਾਉਣਾ ਪਿਆ।

ਦੀਪ ਸਿੱਧੂ ਦਾ ਵੱਡਾ ਧਮਾਕਾ ! ਕਿਸਾਨ ਜਥੇਬੰਦੀਆਂ ਨੂੰ ਕਹੀ ਆਹ ਗੱਲ ! ਅੰਦੋਲਨ ‘ਚ ਹੋ ਸਕਦੀ ਹੈ ਐਂਟਰੀ !

ਇਨ੍ਹਾਂ ’ਚੋਂ ਇੱਕ ਸੰਦੇਸ਼ ਉਸ ਦੀ ਬਹੁਤ ਮਸ਼ਹੂਰ ਭਤੀਜੀ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਵੀ ਸੀ। ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਨਾਲ,ਕੋਵਿਡ ਦੇ ਕਾਰਨ, ਮੈਂ ਵੱਡਾ ਪ੍ਰੋਗਰਾਮ ਨਹੀਂ ਕਰ ਸਕਿਆ। ਹੈਰਿਸ ਦੇ ਮਾਮੇ ਨੇ ਕਿਹਾ ਕਿ ਉਸ ਨੇ ਹੈਰਿਸ ਅਤੇ ਉਸ ਦੇ ਪਤੀ ਡੱਗ ਐੱਮਹਾਫ ਨਾਲ ਕੁਝ ਸਮਾਂ ਪਹਿਲਾਂ ਗੱਲਬਾਤ ਕੀਤੀ ਸੀ। ਗੱਲਬਾਤ ਦੇ ਅਖੀਰ ’ਚ ਹੈਰਿਸ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਦੀ ਧੀ, ਜੋ ਵਾਸ਼ਿੰਗਟਨ ਵਿਚ ਰਹਿੰਦੀ ਹੈ, ਦੀ ਦੇਖਭਾਲ ਕਰੇਗੀ। ਮਾਰਚ ’ਚ ਹੋਈ ਗੱਲਬਾਤ ਨੂੰ ਯਾਦ ਕਰਦਿਆਂ ਬਾਲਾਚੰਦਰਨ ਨੇ ਦੱਸਿਆ ਕਿ ਉਸ ਦੀ ਭਤੀਜੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ “ਚਿੰਤਾ ਨਾ ਕਰੋ, ਮਾਮਾ ਜੀ।

ਨਵਜੋਤ ਸਿੱਧੂ ਦਾ ਕੈਪਟਨ ਨੂੰ ਇੱਕ ਹੋਰ ਵੱਡਾ ਝਟਕਾ!ਅੱਧੀ ਰਾਤ ਨੂੰ ਮੰਤਰੀਆਂ ਤੇ MLA ਨਾਲ ਕੀਤੀ ਗੁਪਤ ਮੀਟਿੰਗ?

ਮੈਂ ਤੁਹਾਡੀ ਧੀ ਦੀ ਦੇਖਭਾਲ ਕਰਾਂਗੀ। ਮੈਂ ਸਮੇਂ-ਸਮੇਂ ’ਤੇ ਉਸ ਨਾਲ ਗੱਲਾਂ ਕਰਦੀ ਰਹਿੰਦੀ ਹਾਂ।” ਬਾਲਚੰਦਰਨ ਅਤੇ ਹੈਰਿਸ ਵਿਚਕਾਰ ਇਹ ਆਖਰੀ ਗੱਲਬਾਤ ਸੀ। ਉਸ ਸਮੇਂ ਤੋਂ ਕੋਰੋਨਾ ਵਾਇਰਸ ਭਾਰਤ ’ਚ ਬੇਕਾਬੂ ਹੋ ਗਿਆ ਹੈ। ਭਾਰਤ ’ਚ ਇਸ ਸੰਕਟ ਨੇ ਬਾਈਡੇਨ ਪ੍ਰਸ਼ਾਸਨ ਲਈ ਕੂਟਨੀਤਕ ਅਤੇ ਮਨੁੱਖਤਾਵਾਦੀ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ ਪਰ ਇਹ ਹੈਰਿਸ ਲਈ ਨਿੱਜੀ ਵੀ ਹੈ ਕਿਉਂਕਿ ਉਸ ਦੀ ਮਾਂ ਭਾਰਤੀ ਮੂਲ ਦੀ ਹੈ ਅਤੇ ਉਸ ਨੇ ਆਪਣੇ ਸਿਆਸੀ ਜੀਵਨ ਵਿੱਚ ਭਾਰਤ ਦੀਆਂ ਕਈ ਮੁਲਾਕਾਤਾਂ ਦਾ ਜ਼ਿਕਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button