Breaking NewsD5 specialIndiaNews

BREAKING NEWS -ਕੋਰੋਨਾ ਵਾਇਰਸ ਦੇ ਇਲਾਜ਼ ਲਈ ਵਰਤੀ ਜਾਣ ਵਾਲੀ ਪਲਾਜਮਾਂ ਥੈਰੇਪੀ ਬਾਰੇ ਕੇਜਰੀਵਾਲ…..

ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਹਾ ਹੈ ਕਿ ਪੂਰੀ ਦਿੱਲੀ ਨੂੰ ਰੈੱਡ ਜੋਨ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਸਰਕਾਰ ਜ਼ਿਲ੍ਹੇ ਨਹੀਂ, ਸਗੋਂ ਵਾਰਡ ਪੱਧਰ ‘ਤੇ ਕੋਵਿਡ – 19 ਮਾਮਲਿਆਂ ਨੂੰ ਵਰਗੀਕ੍ਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦਈਏ ਕਿ ਸਾਨੂੰ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦਾ ਕਦਮ ਦਿੱਲੀ ਵਾਸੀਆਂ ਨੂੰ ਲਾਕਡਾਊਨ ਦੇ ਦੌਰਾਨ ਰਾਹਤ ਦੇ ਸਕਦਾ ਹੈ।

Breaking news live!! ‘ਪੰਜਾਬ ਨਾਲ ਵਿਤਕਰਾ ਕਿਉਂ ਦੇ ਸਵਾਲ ‘ਤੇ ਅਕਾਲੀ ਦਾ ਕਾਂਗਰਸ ਨੂੰ ਠੋਕਵਾਂ ਜਵਾਬ !!

11 ਜ਼ਿਲਿਆਂ ਨੂੰ ਕੀਤਾ ਰੈਡ ਜੋਨ
ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ‘ਚ ਜ਼ਿਲ੍ਹਿਆਂ ਦੇ ਖੇਤਰ – ਵਾਰ ਵਰਗੀਕਰਣ ‘ਚ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਨੂੰ ਰੈਡ ਜੋਨ ਦੇ ਰੂਪ ‘ਚ ਘੋਸ਼ਿਤ ਕੀਤਾ ਹੈ। ਮਹਾਂਨਗਰ ‘ਚ 272 ਵਾਰਡ ਹਨ। ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਮਨਜ਼ੂਰੀ ਲਈ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜਿਆ ਜਾਵੇਗਾ। ਦਿੱਲੀ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ 223 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਸ਼ਟਰੀ ਰਾਜਧਾਨੀ ‘ਚ ਕੋਵਿਡ – 19 ਦੇ ਕੁਲ ਮਾਮਲੇ ਵੱਧ ਕੇ 3,738 ਹੋ ਗਏ ਹਨ। ਸਰਕਾਰ ਨੇ ਇਹ ਵੀ ਦੱਸਿਆ ਕਿ ਇੱਥੇ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ ਅਤੇ ਕੋਵਿਡ – 19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਹੁਣ 61 ਹੋ ਗਈ ਹੈ। ਦਿੱਲੀ ਸਰਕਾਰ ਜ਼ਿਲ੍ਹੇ ਦੀ ਬਜਾਏ ਹਰ ਇੱਕ ਵਾਰਡ ਦੇ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਰਗਕ੍ਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸੇ ਰੈਡ ਜੋਨ ਦੀ ਸ਼੍ਰੇਣੀ ਤੋਂ ਬਾਹਰ ਆ ਸਕਦੇ ਹਨ ਅਤੇ ਤਿੰਨ ਮਈ ਤੋਂ ਬਾਅਦ ਲਾਕਡਾਊਨ ‘ਚ ਢਿੱਲ ਦੇਣ ਦੀ ਉਮੀਦ ਵੱਧ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button