US FedEx Shooting: 4 ਸਿੱਖਾਂ ਸਹਿਤ 8 ਲੋਕਾਂ ਦੀ ਮੌਤ ‘ਤੇ CM ਕੈਪਟਨ ਨੇ ਜਤਾਇਆ ਸੋਗ

ਚੰਡੀਗੜ੍ਹ : ਅਮਰੀਕਾ ਦੇ ਇੰਡੀਆਨਾ ਰਾਜ ਵਿੱਚ ‘FedEx’ ਕੰਪਨੀ ਦੇ ਇੱਕ ਕੈਂਪਸ ‘ਚ ਗੋਲੀਬਾਰੀ ਦੀ ਘਟਨਾ ‘ਚ ਸਿੱਖ ਭਾਈਚਾਰੇ ਦੇ 4 ਲੋਕਾਂ ਸਹਿਤ 8 ਵਿਅਕਤੀਆਂ ਦੀ ਮੌਤ ਹੋ ਗਈ। ਉਥੇ ਹੀ ਇਸ ਘਟਨਾ ‘ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਇਸ ਘੜੀ ‘ਚ ਰੱਬ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਕਤੀ ਪ੍ਰਦਾਨ ਕਰਨ।
Shocked by the mass shooting incident at FedEx Ground facility in Indianapolis which took the lives of 8 people including 4 Sikhs. Pray for strength to their families in this hour of grief. https://t.co/kfzBV2OakT
— Capt.Amarinder Singh (@capt_amarinder) April 17, 2021
ਦਰਅਸਲ, ਵੀਰਵਾਰ ਨੂੰ ਇੱਕ ਅਪਰਾਧੀ ਨੇ ਗੋਲੀਬਾਰੀ ਕਰ ਇੱਥੇ 8 ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਘਟਨਾ ‘ਚ ਹੋਰ ਲੋਕ ਜਖ਼ਮੀ ਵੀ ਹੋ ਗਏ ਹਨ। ਬੰਦੂਕਧਾਰੀ ਦੀ ਪਹਿਚਾਣ ਬ੍ਰਾਂਡੇਨ ਸਕਾਟ ਦੇ ਤੌਰ ‘ਤੇ ਹੋਈ ਹੈ। ਉਥੇ ਹੀ ਪੁਲਿਸ ਦੇ ਅਨੁਸਾਰ ਗੋਲੀਬਾਰੀ ਕਰਨ ਤੋਂ ਬਾਅਦ ਬੰਦੂਕਧਾਰੀ ਨੇ ਵੀ ਖੁਦਕੁਸ਼ੀ ਕਰ ਲਈ। ਫੇਡੈਕਸ ਕੰਪਨੀ ‘ਚ ਕੰਮ ਕਰਨ ਵਾਲੇ 90 ਫੀਸਦੀ ਕਰਮਚਾਰੀ ਭਾਰਤੀ ਅਮਰੀਕੀ ਹਨ। ਇਸ ‘ਚ ਖਾਸਤੌਰ ‘ਤੇ ਸਿੱਖ ਕੌਮ ਦੇ ਲੋਕ ਆਉਂਦੇ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.