IndiaTop News

Unknown country ਦੇ ਜੰਗਲਾਂ ’ਚ ਘਿਰੇ ਦਰਜਨਾਂ ਪੰਜਾਬੀ-ਹਰਿਆਣਵੀ

ਇਕ ਅਣਜਾਣ ਮੁਲਕ ਦੇ ਜੰਗਲਾਂ ਵਿਚ ਫਸੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਘਰ ਵਾਪਸ ਲਈ ਮਿੰਨਤਾਂ ਕਰ ਰਹੇ ਹਨ ਅਤੇ ਹੋਰਨਾਂ ਨੂੰ ਖ਼ਬਰਦਾਰ ਵੀ ਕੀਤਾ ਜਾ ਰਿਹਾ ਹੈ ਕਿ ਠੱਗ ਏਜੰਟਾਂ ਤੋਂ ਬਚ ਕੇ ਰਹਿਣ। ਦਿੱਲੀ ਹਵਾਈ ਅੱਡੇ ਤੋਂ ਮਾਸਕੋ ਦੀ ਫਲਾਈਟ ਵਿਚ ਬੈਠਾ ਨੌਜਵਾਨ ਜੰਗਲਾਂ ਵਿਚ ਕਿਵੇਂ ਘਿਰਿਆ, ਇਹ ਕਹਾਣੀ ਵੀ ਹੈਰਾਨਕੁੰਨ ਹੈ ਅਤੇ ਉਸ ਵਰਗੇ ਪਤਾ ਨਹੀਂ ਕਿੰਨੇ ਨੌਜਵਾਨ ਵੀਡੀਓ ਵਿਚ ਨਜ਼ਰ ਆ ਰਹੇ ਹਨ। ਵੀਡੀਓ ਰਾਹੀਂ ਹੱਡਬੀਤੀ ਸੁਣਾ ਰਿਹਾ ਨੌਜਵਾਨ ਆਪਣਾ ਨਾਂ ਆਕਾਸ਼ਦੀਪ ਦਸਦਾ ਹੈ ਜੋ 15 ਜੂਨ 2026 ਨੂੰ ਦਿੱਲੀ ਤੋਂ ਮਾਸਕੋ ਪੁੱਜਾ। ਜਲੰਧਰ ਦੇ ਇਕ ਏਜੰਟ ਨੇ ਰੂਸ ਵਿਖੇ ਫਲ ਤੋੜਨ ਦੀ ਨੌਕਰੀ ਵਿਚ ਮੋਟੀ ਕਮਾਈ ਹੋਣ ਦਾ ਦਾਅਵਾ ਕੀਤਾ ਅਤੇ ਸ਼ਾਨਦਾਰ ਰਿਹਾਇਸ਼ ਦਾ ਵਾਅਦਾ ਵੀ ਕੀਤਾ ਗਿਆ ਪਰ ਏਜੰਟ ਦਾ ਬੰਦਾ ਆਕਾਸ਼ਦੀਪ ਨੂੰ ਜੰਗਲੀ ਇਲਾਕੇ ਵਿਚ ਖੰਡਰ ਬਣ ਚੁੱਕੇ ਮਕਾਨ ਵਿਚ ਛੱਡ ਕੇ ਫਰਾਰ ਹੋ ਗਿਆ।ਜਲੰਧਰ ਦੇ ਨੌਜਵਾਨ ਨੇ ਵੀਡੀਓ ਰਾਹੀਂ ਸੁਣਾਈ ਹੱਡ ਬੀਤੀਆਕਾਸ਼ਦੀਪ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਕਈ ਨੌਜਵਾਨ ਵੀ ਹਨ ਅਤੇ ਬਾਥਰੂਮ ਵਰਗੇ ਇਕ ਕਮਰੇ ਵਿਚ 10 ਜਣਿਆਂ ਨੂੰ ਰਹਿਣਾ ਪੈ ਰਿਹਾ ਹੈ। ਆਕਾਸ਼ਦੀਪ ਵਾਰ-ਵਾਰ ਕਹਿੰਦਾ ਹੈ ਕਿ ਰੂਸ ਵਿਚ ਫਲ ਤੋੜਨ ਦਾ ਕੋਈ ਕੰਮ ਨਹੀਂ ਅਤੇ ਇਥੇ ਪੰਜਾਬ ਜਾਂ ਹਰਿਆਣਾ ਦੇ ਨੌਜਵਾਨਾਂ ਨੂੰ ਜ਼ਬਰਦਸਤੀ ਰਸ਼ੀਅਨ ਫ਼ੌਜ ਵਿਚ ਭਰਤੀ ਕੀਤਾ ਜਾਂਦਾ ਹੈ। ਹੁਣ ਆਕਾਸ਼ਦੀਪ ਨਾਲ ਅੱਗੇ ਕੀ ਹੋਵੇਗਾ, ਫ਼ਿਲਹਾਲ ਕਹਿਣਾ ਮੁਸ਼ਕਲ ਹੈ। ਉਧਰ, ਏਜੰਟ ਦੇ ਬੰਦਿਆਂ ਦਾ ਕਹਿਣਾ ਹੈ ਕਿ ਬਕਾਇਆ ਰਕਮ ਨਹੀਂ ਮਿਲੀ ਅਤੇ ਪੂਰੀ ਅਦਾਇਗੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ। ਆਕਾਸ਼ਦੀਪ ਨੂੰ ਵਰਕ ਵੀਜ਼ਾ ਦਾ ਲਾਰਾ ਲਾਇਆ ਪਰ ਟੂਰਿਸਟ ਵੀਜ਼ਾ ’ਤੇ ਜਹਾਜ਼ ਚੜ੍ਹਾ ਦਿਤਾ। ਜਦੋਂ ਏਜੰਟ ਨੂੰ ਇਸ ਬਾਰੇ ਪੁੱਛਿਆ ਤਾਂ ਆਨੇ ਬਹਾਨੇ ਲਾਉਣ ਲੱਗਾ। ਕੁਝ ਦਿਨ ਬਾਅਦ ਮੁੜ ਗੱਲ ਕੀਤੀ ਤਾਂ ਸਾਫ਼ ਮੁੱਕਰ ਗਿਆ ਅਤੇ ਕਹਿਣ ਲੱਗਾ ਕਿ ਉਸ ਦੀ ਜ਼ਿੰਮੇਵਾਰੀ ਰੂਸ ਦੀ ਧਰਤੀ ਤੱਕ ਪਹੁੰਚਾਉਣ ਦੀ ਸੀ ਜੋ ਖ਼ਤਮ ਹੋ ਚੁੱਕੀ ਹੈ। ਉਧਰ ਆਕਾਸ਼ਦੀਪ ਦੇ ਪਰਵਾਰ ਨੂੰ ਹਾਲਾਤ ਬਾਰੇ ਪਤਾ ਲੱਗਾ ਤਾਂ ਮਾਂ ਦੀ ਤਬੀਅਤ ਵਿਗੜ ਗਈ ਅਤੇ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਆਕਾਸ਼ਦੀਪ ਕਿਸੇ ਨਾ ਕਿਸੇ ਤਰੀਕੇ ਹੁਣ ਤੱਕ ਪੰਜ ਵੀਡੀਓ ਭੇਜ ਚੁੱਕਾ ਹੈ ਜਿਨ੍ਹਾਂ ਵਿਚ ਖੁਰਾਕ ਦੇ ਪ੍ਰਬੰਧ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।ਰੂਸ ਦੇ ਜੰਗਲਾਂ ਵਿਚੋਂ ਨਿਕਲਣ ਦਾ ਨਹੀਂ ਮਿਲ ਰਿਹਾ ਰਾਹ ਆਕਾਸ਼ਦੀਪ ਨੇ ਪੰਜਾਬੀ ਸਣੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਸੁਚੇਤ ਕੀਤਾ ਹੈ ਕਿ ਰੂਸ ਆਉਣ ਦੀ ਭੁੱਲ ਕਦੇ ਵੀ ਨਾ ਕਰਨ। ਜਾਨਵਰਾਂ ਤੋਂ ਵੀ ਬਦਤਰ ਹਾਲਾਤ ਵਿਚ ਰਹਿ ਰਹੇ ਨੌਜਵਾਨਾਂ ਦਾ ਮਸਲਾ ਜਲਦ ਹੀ ਸੰਸਦ ਵਿਚ ਉਠ ਸਕਦਾ ਹੈ। ਆਕਾਸ਼ਦੀਪ ਦੇ ਪਰਵਾਰ ਵੱਲੋਂ ਸਿਆਸੀ ਆਗੂਆਂ ਨਾਲ ਸੰਪਰਕ ਕਰਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਦੀ ਵਾਪਸੀ ਦੇ ਪ੍ਰਬੰਧ ਕੀਤੇ ਜਾਣ। ਦੱਸ ਦੇਈਏ ਕਿ 30 ਤੋਂ ਵੱਧ ਭਾਰਤੀ ਨਾਗਰਿਕ ਰੂਸੀ ਫ਼ੌਜ ਵੱਲੋਂ ਲੜਦਿਆਂ ਆਪਣੀ ਜਾਨ ਗਵਾ ਚੁੱਕੇ ਹਨ। ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਹੁਣ ਵੀ 2 ਦਰਜਨ ਭਾਰਤੀ ਨਾਗਰਿਕ ਰੂਸੀ ਫੌਜ ਵਾਸਤੇ ਲੜ ਰਹੇ ਹਨ ਜਦਕਿ 139 ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਨੇ ਵਾਪਸੀ ਕਰਨ ਦੀ ਇਜਾਜ਼ਤ ਦੇ ਦਿਤੀ।  “,
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button