Breaking NewsD5 specialInternationalNewsTop News

UK : ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਵੀ ਬੈਂਕ ਕਾਰਡ ਵਰਤਣ ਵਾਲੀ ਮਹਿਲਾ ਸਿਹਤ ਕਰਮਚਾਰੀ ਨੂੰ ਜੇਲ੍ਹ

ਲੰਦਨ : ਕੋਰੋਨਾ ਵਾਰਡ ‘ਚ ਡਿਊਟੀ ‘ਤੇ ਤੈਨਾਤ ਇੱਕ ਮਹਿਲਾ ਹੈਲਥ ਕੇਅਰ ਅਸਿਸਟੈਂਟ ਮਹਿਲਾ ਵਰਕਰ ਦੀ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਮਹਿਲਾ ਵਰਕਰ ਇੱਕ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਉਸਦੇ ਕਾਰਡ ਤੋਂ ਲਗਾਤਾਰ ਚਿਪਸ ਅਤੇ ਹੋਰ ਸਮਾਨ ਖਰੀਦ ਕੇ ਖਾ ਰਹੀ ਸੀ, ਉਹ ਵੀ ਉਸੇ ਹਸਪਤਾਲ ਦੇ ਵੈਡਿੰਗ ਮਸ਼ੀਨ ਤੋਂ। ਖਾਸ ਗੱਲ ਇਹ ਹੈ ਕਿ ਮਹਿਲਾ ਮਰੀਜ਼ ਦੀ ਮੌਤ ਤੋਂ 17 ਮਿੰਟ ਬਾਅਦ ਤੋਂ ਹੀ ਹੈਲਥਕੇਅਰ ਮਹਿਲਾ ਵਰਕਰ ਉਸਦੇ ਕਾਰਡ ਤੋਂ ਸਮਾਨ ਖਰੀਦ ਰਹੀ ਸੀ ਅਤੇ ਕਾਰਡ ਨੂੰ ਆਪਣੇ ਕੋਲ ਹੀ ਰੱਖਿਆ ਹੋਇਆ ਸੀ। ਹਸਪਤਾਲ ਦੀ 23 ਸਾਲਾ ਕਰਮਚਾਰੀ ਆਇਸ਼ਾ ਬਸ਼ਾਰਤ ਨੂੰ ਬੁੱਧਵਾਰ ਨੂੰ ਬਰਮਿੰਘਮ ਕਰਾਊਨ ਕੋਰਟ ‘ਚ ਚੋਰੀ ਅਤੇ ਧੋਖਾਧੜੀ ਲਈ ਮੁਅੱਤਲੀ ਸਮੇਤ 18 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

🔴LIVE| ਅਕਾਲੀ ਦਲ ਬਣਿਆ ‘ਹਾਥੀ ਦਾ ਸਾਥੀ’ਵੇਖੋ ਲਾਈਵ

ਇਸ ਸਿਹਤ ਦੇਖਭਾਲ ਸਹਾਇਕ ਕਰਮਚਾਰੀ ਨੇ 24 ਜਨਵਰੀ ਨੂੰ ਬਰਮਿੰਘਮ ਦੇ ਹਾਰਟਲੈਂਡਜ਼ ਹਸਪਤਾਲ ਵਿੱਚ ਇੱਕ 83 ਸਾਲਾ ਕੋਰੋਨਾ ਪੀੜਿਤ ਔਰਤ ਦੇ ਮਰਨ ਤੋਂ ਤਕਰੀਬਨ 17 ਮਿੰਟ ਬਾਅਦ ਕਾਰਡ ਲੈ ਲਿਆ ਸੀ। ਇਸ ਔਰਤ ਦੀ ਮੌਤ ਦੁਪਹਿਰ 1:56 ਵਜੇ ਦਰਜ ਕੀਤੀ ਗਈ ਅਤੇ ਇਸ ਤੋਂ ਸਿਰਫ 17 ਮਿੰਟ ਬਾਅਦ, ਬਸ਼ਾਰਤ ਨੇ ਕਰਿਸਪ, ਸਵੀਟਸ ਅਤੇ ਫਿਜ਼ੀ ਡ੍ਰਿੰਕ ਖਰੀਦਣ ਲਈ ਕਾਰਡ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਸ ਵੱਲੋਂ ਦੁਬਾਰਾ ਦੋ ਵਾਰ ਕਾਰਡ ਦੀ ਵਰਤੋਂ ਇੱਕ ਹੋਰ ਖਰੀਦਦਾਰੀ ਕਰਨ ਦੀ ਕੋਸ਼ਿਸ਼ ਕਰਨ ਲਈ ਕੀਤੀ ਗਈ।

ਬੇਅਦਬੀ ਤੇ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ !ਸੈਣੀ, ਉਮਰਾਨੰਗਲ ਤੇ ਚਰਨਜੀਤ ਦੀ ਉੱਡੀ ਨੀਂਦ !

ਪੁਲਿਸ ਨੇ ਦੱਸਿਆ ਕਿ ਇਸ ਸਮੇਂ ਤੱਕ ਕਾਰਡ ਰੱਦ ਕਰ ਦਿੱਤਾ ਗਿਆ ਸੀ ਅਤੇ ਬਸ਼ਾਰਤ ਨੂੰ ਸ਼ਿਫਟ ਦੌਰਾਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਰਮਿੰਘਮ ਦੇ ਫਾਰਮ ਰੋਡ ਦੀ ਰਹਿਣ ਵਾਲੀ ਬਸ਼ਾਰਤ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਫਰਸ਼ ‘ਤੇ ਕਾਰਡ ਲੱਭਿਆ ਸੀ ਜੋ ਕਿ ਅਦਾਇਗੀ ਕਰਨ ਵੇਲੇ ਉਸਦੇ ਕਾਰਡ ਨਾਲ ਬਦਲ ਗਿਆ ਸੀ ਪਰ ਅਧਿਕਾਰੀਆਂ ਅਨੁਸਾਰ ਉਸਦੇ ਕਾਰਡ ਵੱਖ-ਵੱਖ ਰੰਗਾਂ ਦੇ ਸਨ ਅਤੇ ਇਸ ਕਰਮਚਾਰੀ ਨੇ ਮਰੀਜ਼ ਨਾਲ ਸਬੰਧਤ ਚੀਜ਼ ਚੋਰੀ ਕਰ ਕੇ ਹਸਪਤਾਲ ਦੇ ਪ੍ਰੋਟੋਕਾਲ ਨੂੰ ਨਜ਼ਰ ਅੰਦਾਜ਼ ਕੀਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button