Breaking NewsD5 specialIndiaInternationalNewsTop News

ਭਾਰਤੀ ਹਾਈ ਕਮਿਸ਼ਨ ਨੇ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਲੈ ਕੇ ਬ੍ਰਿਟਿਸ਼ ਸਾਂਸਦ ਲਈ ਜਾਰੀ ਕੀਤਾ ਖੁੱਲ੍ਹਾ ਪੱਤਰ

ਲੰਦਨ :ਲੰਦਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਭਾਰਤ ‘ਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਪਰਦ੍ਰਸ਼ਨ ਤੇ ਇਸ ਨਾਲ ਸਬੰਧਿਤ ਗ੍ਰਿਫ਼ਤਾਰੀਆਂ ਦੇ ਵਿਰੋਧ ‘ਚ ਬ੍ਰਿਟੇਨ ਦੀ ਇੱਕ ਸਾਂਸਦ ਨੂੰ ਖੁੱਲ੍ਹਾ ਪੱਤਰ ਜਾਰੀ ਕੀਤਾ ਹੈ। ਕਲੌਡੀਆ ਵੇਬੋ ਪੂਰਬੀ ਇੰਗਲੈਂਡ ‘ਚ ਇੱਕ ਅਹਿਮ ਬਰਤਾਨੀ ਭਾਰਤੀ ਚੋਣ ਹਲਕੇ ਲੀਸੇਸਟਰ ਈਸਟ ਦੀ ਤਰਜਮਾਨੀ ਕਰਨ ਵਾਲੀ ਸੰਸਦ ਤੇ ਵਿਰੋਧੀ ਲੇਬਰ ਪਾਰਟੀ ਦੀ ਮੈਂਬਰ ਹੈ। ਉਨ੍ਹਾਂ ਨੇ ਭਾਰਤ ‘ਚ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਬ੍ਰਿਟੇਨ ਦੀ ਸਰਕਾਰ ਵੱਲੋਂ ਬਿਆਨ ਜਾਰੀ ਕੀਤੇ ਜਾਣ ਦੀ ਅਪੀਲ ਕਰਨ ਵਾਲੀ ਈ – ਮੰਗ ਨੂੰ ਸਮਰਥਨ ਦਿੱਤਾ ਹੈ। ਇਸ ਮੰਗ ‘ਤੇ ਇੱਕ ਲੱਖ ਤੋਂ ਜਿਆਦਾ ਲੋਕਾਂ ਨੇ ਹਸਤਾਖਰ ਕੀਤੇ ਹਨ।

🔴LIVE ਪ੍ਰਧਾਨ ਮੰਤਰੀ ਦਾ ਆਇਆ ਵੱਡਾ ਬਿਆਨ,ਖੁਸ਼ ਕਰਤੇ ਦੇਸ਼ ਦੇ ਕਿਸਾਨ

ਕਿਸੇ ਵੀ ਮੰਗ ‘ਤੇ ‘ਹਾਊਸ ਆਫ ਕਾਮਨਸ’ ਦੇ ਵੈਸਟਮਿੰਸਟਰ ਹਾਲ ‘ਚ ਬਹਿਸ ਲਈ ਘੱਟ ਤੋਂ ਘੱਟ ਇੱਕ ਲੱਖ ਹਸਤਾਖਰਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ‘ਟੂਲਕਿਟ’ ਮਾਮਲੇ ‘ਚ ਭਾਰਤ ‘ਚ ਗ੍ਰਿਫ਼ਤਾਰ ਕੀਤੇ ਗਏ ਕਰਮਚਾਰੀਆਂ ਦੀ ਰਿਹਾਈ ਦੀ ਹਾਲ ‘ਚ ਸੋਸ਼ਲ ਮੀਡੀਆ ਦੇ ਜ਼ਰੀਏ ਮੰਗ ਕੀਤੀ ਸੀ। ਇਸ ਮਾਮਲੇ ‘ਚ ਹਾਲ ‘ਚ ਜਲਵਾਯੂ ਕਰਮਚਾਰੀ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਵਕੀਲ ਨਿਕਿਤਾ ਜੈਕਬ ਤੇ ਇੰਜੀਨੀਅਰ ਸ਼ਾਂਤਨੂੰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।

ਭਾਰਤੀ ਮਿਸ਼ਨ ਨੇ ਪੱਤਰ ‘ਚ ਕਹੀ ਇਹ ਗੱਲ

ਭਾਰਤੀ ਮਿਸ਼ਨ ਨੇ ਸੋਮਵਾਰ ਸ਼ਾਮ ਨੂੰ ਲਿਖੇ ਇੱਕ ਖੁੱਲੇ ਪੱਤਰ ‘ਚ ਵੇਬੋ ਵਲੋਂ ਕਿਹਾ ਕਿ ਉਹ ਆਪਣੇ ਚੋਣ ਖੇਤਰ ਦੇ ਬਰਤਾਨੀ ਨਾਗਰਿਕਾਂ ਤੋਂ ਕੋਈ ਵੀ ਇਤਰਾਜ਼ ਸਿੱਧਾ ਹਾਈ ਕਮਿਸ਼ਨ ਦੇ ਸਾਹਮਣੇ ਉਠਾਵੇ।

ਲਓ ਹੁਣ ਨਹੀਂ ਲੜ੍ਹਨਗੇ ਬੀਜੇਪੀ ਵਾਲੇ ਚੋਣਾਂ,ਪੂਰੇ ਪੰਜਾਬ ਚੋਂ ਹੋਇਆ ਪੱਤਾ ਸਾਫ!ਆਹ ਹੁੰਦੀ ਕਿਸਾਨਾਂ ਦੀ ਤਾਕਤ?

ਪੱਤਰ ‘ਚ ਕਿਹਾ ਗਿਆ ਹੈ , ‘‘ਅਸੀਂ ਹਾਲ ਦੇ ਭਾਰਤੀ ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ‘ਚ ਕਿਸੇ ਵੀ ਚੋਣ ਖੇਤਰ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਾਰੇ ਸਪਸ਼ਟੀਕਰਨ ਦਿੱਤੇ ਹਨ। ਇਨ੍ਹਾਂ ਕਾਨੂੰਨਾਂ ਦੇ ਖਿਲਾਫ ਭਾਰਤੀ ਕਿਸਾਨ ਸਮੁਦਾਏ ਦਾ ਇੱਕ ਛੋਟਾ ਜਿਹਾ ਸਮੂਹ ਪ੍ਰਦਰਸ਼ਨ ਕਰ ਰਿਹਾ ਹੈ।  ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button