InternationalTop News

Twitter ਤੋਂ ਬਾਅਦ ਹੁਣ Facebook ਵੀ ਲਵੇਗੀ ਬਲੂ ਬਲੇਜ਼ ਲੈਣ ਲਈ ਪੈਸੇ

ਅਮਰੀਕਾ : ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਤੋਂ ਬਾਅਦ ਹੁਣ ਫੇਸਬੁੱਕ ਵੀ ਉਸੇ ਰਾਹ ਤੁਰ ਪਈ ਹੈ। ਅੱਜ ਐਤਵਾਰ ਨੂੰ ਕੰਪਨੀ ਨੇ ਐਲਾਨ ਕੀਤਾ ਕਿ ਇਸ ਹਫਤੇ ਅਸੀਂ Meta Verified ਲਾਂਚ ਕਰ ਰਹੇ ਹਾਂ। ਇਹ ਇੱਕ ਮੈਂਬਰਸ਼ਿਪ ਸੇਵਾ ਹੈ ਜੋ ਤੁਹਾਡੇ ਖਾਤੇ ਨੂੰ ਸਰਕਾਰੀ ਆਈਡੀ ਪਰੂਫ਼ ਨਾਲ ਵੈਰੀਫਾਈ ਕਰਨ ਅਤੇ ਬਲਿਊ ਟਿੱਕ ਪ੍ਰਾਪਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਕੰਪਨੀ ਦੀ ਇਸ ਸੇਵਾ ਦਾ ਐਲਾਨ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕੀਤਾ ਸੀ। ਉਨ੍ਹਾਂ ਨੇ ਫੇਸਬੁੱਕ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਬਲੂ ਟਿੱਕ ਲਈ ਕਿੰਨੇ ਪੈਸੇ ਦੇਣੇ ਪੈਣਗੇ?ਐਤਵਾਰ (19 ਫਰਵਰੀ) ਨੂੰ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਪੋਸਟ ਰਾਹੀਂ ਸਬਸਕ੍ਰਿਪਸ਼ਨ ਸਰਵਿਸ ਬਾਰੇ ਜਾਣਕਾਰੀ ਦਿੱਤੀ। ਜ਼ੁਕਰਬਰਗ ਨੇ ਪੋਸਟ ਵਿੱਚ ਲਿਖਿਆ, “ਇਸ ਹਫ਼ਤੇ ਅਸੀਂ ਮੈਟਾ ਵੈਰੀਫਾਈਡ, ਇੱਕ ਸਬਸਕ੍ਰਿਪਸ਼ਨ ਸੇਵਾ ਲਾਂਚ ਕਰ ਰਹੇ ਹਾਂ ਜੋ ਤੁਹਾਨੂੰ ਇੱਕ ਸਰਕਾਰੀ ਆਈਡੀ ਨਾਲ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੇਵੇਗੀ।”

ਇੱਕ ਉਪਭੋਗਤਾ ਨੂੰ ਵੈੱਬ-ਅਧਾਰਿਤ ਤਸਦੀਕ ਲਈ ਪ੍ਰਤੀ ਮਹੀਨਾ $ 11.99 (992.36 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਅਤੇ ਆਈਓਐਸ ‘ਤੇ ਸੇਵਾ ਲਈ $14.99 (1240.65 ਰੁਪਏ) ਪ੍ਰਤੀ ਮਹੀਨਾ। ਮਾਰਕ ਜ਼ੁਕਰਬਰਗ ਨੇ ਦੱਸਿਆ ਕਿ ਮੈਟਾ ਦੀ ਇਹ ਸਹੂਲਤ ਇਸ ਹਫਤੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਇਹ ਸੇਵਾ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ, ਇਹ ਸੇਵਾ ਭਾਰਤ ਵਿੱਚ ਕਦੋਂ ਸ਼ੁਰੂ ਹੋਵੇਗੀ ਅਤੇ ਇਸ ਸੇਵਾ ਦੇ ਤਹਿਤ ਪੁਰਾਣੀ ਵੈਰੀਫਾਈਡ ਖਾਤਾ ਧਾਰਕ ਆਉਣਗੇ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button