Breaking NewsD5 specialInternationalNewsTop News

ਨੰਨ੍ਹੀ ਬੱਚੀ ਨੂੰ ਫਲੈਟ ‘ਚ ਛੱਡ ਪਾਰਟੀਆਂ ਕਰਨ ਗਈ ਮਾਂ 6 ਦਿਨਾਂ ਬਾਅਦ ਪਰਤੀ ਤਾਂ….

ਲੰਦਨ :  ਬ੍ਰਿਟੇਨ ਵਿੱਚ ਇੱਕ 19 ਸਾਲ ਦੀ ਮਹਿਲਾ ਨੂੰ ਆਪਣੀ ਧੀ ਨੂੰ ਮਾਰਨ  ਦੇ ਜੁਰਮ ‘ਚ ਸਜ਼ਾ ਸੁਣਾਈ ਜਾ ਸਕਦੀ ਹੈ, ਕਿਉਂਕਿ ਉਸਨੂੰ ਕੋਰਟ ਨੇ ਆਪਣੀ ਬੱਚੀ ਦੀ ਮੌਤ ਲਈ ਦੋਸ਼ੀ ਪਾਇਆ ਹੈ।  ਉਸਨੇ ਇੱਕ ਸਾਲ ਪਹਿਲਾਂ ਜਦੋਂ  ਉਹ 18 ਸਾਲ ਦੀ ਹੋਣ ਵਾਲੀ ਸੀ ਤਾਂ ਆਪਣੀ ਬੱਚੀ ਨੂੰ ਘਰ ‘ਚ ਹੀ ਛੱਡ ਦਿੱਤਾ ਸੀ ਅਤੇ 6 ਦਿਨਾਂ ਤੱਕ ਬਾਹਰ ਰਹਿ ਕੇ ਪਾਰਟੀ ਕਰਦੀ ਰਹੀ  ਪਰ ਜਦੋਂ ਉਹ ਪਰਤੀ ਤਾਂ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪੁੱਜਣ ਤੋਂ ਬਹੁਤ ਸਮਾਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ।

ਕਰਤਾ ਕਿਸਾਨਾਂ ਨੇ ਓਹੀ ਐਲਾਨ, ਜਿਸਤੋਂ ਡਰਦੀਆਂ ਸੀ ਸਿਆਸੀ ਪਾਰਟੀਆਂ !ਠੰਡੇ ਹੋਕੇ ਬੈਠਣਗੇ ਸਿਆਸਤਦਾਨ !

ਇਹ ਮਾਮਲਾ ਬ੍ਰਿਟੇਨ ਦੇ ਈਸਟ ਸਸੈਕਸ ਇਲਾਕੇ ‘ਚ ਆਉਣ ਵਾਲੇ ਬ੍ਰਾਈਟਨ ਦਾ ਹੈ। ਜਿੱਥੇ ਪਿਛਲੇ ਸਾਲ ਵੇਰਫੀ ਕੁੱਦੀ ਨਾਮ ਦੀ 18 ਸਾਲਾ ਮਾਂ ਨੇ ਆਪਣੀ ਬੱਚੀ ਨੂੰ ਫਲੈਟ ‘ਚ ਹੀ ਛੱਡ ਦਿੱਤਾ ਸੀ ਅਤੇ ਉਹ ਆਪਣੇ 18ਵੇਂ ਬਰਥਡੇ ਦੀ ਪਾਰਟੀ ਕਰਨ ਨਿਕਲ ਗਈ ਸੀ। ਇਹ ਘਟਨਾ ਦਸੰਬਰ 2019 ਦੀ ਹੈ। ਬਾਅਦ ‘ਚ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਮਾਂ ਪੂਰੇ 6 ਦਿਨ ਬਾਅਦ ਪਰਤੀ ਸੀ ,  ਅਤੇ ਉਸ ਤੋਂ ਬਾਅਦ ਉਸਨੇ ਹਸਪਤਾਲ ਨੂੰ ਦੱਸਿਆ ਸੀ ਕਿ ਉਸਦੀ ਬੱਚੀ ਕੁਝ ਰਿਸਪਾਂਸ ਨਹੀਂ  ਦੇ ਰਹੀ ਸੀ।

BREAKING_ਲਓ ਭਾਰਤ ਬੰਦ ਤੋਂ ਬਾਅਦ ਵਾਪਰ ਗਿਆ ਵੱਡਾ ਹਾਦਸਾ !ਲਾਤੀ ਸ਼ਰਾਰਤੀ ਅਨਸਰਾਂ ਨੇ ਗੱਡੀ ਨੂੰ ਅੱਗ !

ਰਿਪੋਰਟ  ਮੁਤਾਬਕ ਸਸੈਕਸ ਪੁਲਿਸ ਨੇ ਕੋਰਟ ‘ਚ ਸੀਸੀਟੀਵੀ ਫੁਟੇਜ ਸੌਂਪੀਆਂ ਹਨ। ਜਿਸ ਵਿੱਚ ਵੇਰਫੀ ਕੁੱਦੀ ਲੰਦਨ, ਕੋਵੇਂਟਰੀ ਅਤੇ ਸੋਲੀਹੁਲ ‘ਚ ਪਾਰਟੀਆਂ ਕਰਦੀ ਦਿਖ ਰਹੀ ਹੈ ਅਤੇ ਜਦੋਂ  ਉਹ 6 ਦਿਨਾਂ ਬਾਅਦ ਆਪਣੇ ਘਰ ਪਰਤੀ ਤਾਂ 999 ‘ਤੇ ਕਾਲ ਕਰਕੇ ਉਸਨੇ ਦੱਸਿਆ ਕਿ ਉਸਦੀ ਬੱਚੀ ਨਹੀਂ ਉਠ ਰਹੀ। ਉਸ ਤੋਂ ਬਾਅਦ ਉਹ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚੀ ਪਰ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

🔴LIVE|ਭਾਰਤ ਬੰਦ ਦੇ ਅਗਲੇ ਦਿਨ ਝੁਕੀ ਸਰਕਾਰ !ਦੇ ਦਿੱਤਾ ਮੋਦੀ ਨੇ ਬਿਆਨ !ਖੁਸ਼ ਹੋਏ ਕਿਸਾਨ !

ਬੱਚੀ  ਦੀ ਮੌਤ ਤੋਂ ਬਾਅਦ ਉਸਦਾ ਪੋਸਟਮਾਰਟਮ ਹੋਇਆ , ਜਿਸ ‘ਚ ਦੱਸਿਆ ਗਿਆ ਕਿ ਮਾਂ ਨੇ ਬੱਚੀ ਦਾ ਧਿਆਨ ਨਹੀਂ ਰੱਖਿਆ।  ਉਹ ਪਈ ਪਈ ਹੀ ਮਰ ਗਈ। ਇਹ ਮਾਮਲਾ 4 ਤੋਂ 12 ਦਸੰਬਰ ਦੇ ਵਿੱਚ ਦਾ ਹੈ। ਵੇਰਫੀ ਕੁੱਦੀ ਨੇ ਕੋਰਟ ਦੇ ਆਰੋਪਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੁਣ ਕੋਰਟ ਉਸਦੀ ਸਜ਼ਾ ‘ਤੇ ਫੈਸਲਾ ਸੁਣਾਏਗੀ ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button