Breaking NewsIndiaNewsPoliticsPunjab

ਛੇਤੀ ਹੀ ਹੋਵੇਗਾ ਸੱਚੇ-ਸੁੱਚੇ ਅਕਾਲੀ ਦਲ ਦਾ ਐਲਾਨ : ਜੱਥੇਦਾਰ ਮੰਡ

ਬਰਗਾੜੀ : ਬਰਗਾੜ ਇਨਸਾਫ ਮੋਰਚੇ ਦੇ ਸਥਾਨ ’ਤੇ ਬੀਤੇ ਐਤਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 549ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਤੋਂ ਇਲਾਵਾ ਹੋਰ ਵੀ ਕਈ ਸਿੱਖ ਜੱਥੇਬੰਦੀਆਂ ਦੇ ਮੈਂਬਰ ਹਾਜਰ ਸਨ। ਇਸ ਸਮੇਂ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਿੱਖ ਕੌਮ ਅੱਜ ਵੀ ਗੁਲਾਮ ਹੈ ਅਤੇ ਇਸ ਨੂੰ ਆਜ਼ਾਦ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਪਰਮਜੀਤ ਸਿੰਘ ਸਹੋਲੀ, ਬੂਟਾ ਸਿੰਘ ਰਣਸੀਂਹਕੇ, ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ ਆਦਿ ਆਗੂਆਂ ਨੇ ਵੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ।

Read Also ਸਿਮਰਜੀਤ ਬੈਂਸ ਨੇ ਕੀਤਾ ਵੱਡਾ ਖੁਲਾਸਾ, ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਹੋਇਆ ਗੁਪਤ ਸਮਝੌਤਾ (ਵੀਡੀਓ)

ਇਸ ਮੌਕੇ ਬਾਬਾ ਸੇਵਾ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਹਾਜ਼ਰ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਦਲ ਨੂੰ ਭੰਗ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣ ਅਤੇ ਇੱਕ ਨਵੇਂ ਅਕਾਲੀ ਦਲ ਦੀ ਸਿਰਜਣਾ ਕਰਨ। ਇਸ ’ਤੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ, ਅਕਾਲੀ ਦਲ 1920, ਸੁਤੰਤਰ ਅਕਾਲੀ ਦਲ, ਯੂਨਾਈਟਿਡ ਅਕਾਲੀ ਦਲ ਅਤੇ ਦਲ ਖਾਲਸਾ ਦੇ ਮੌਜੂਦ ਆਗੂਆਂ ਨੇ ਏਕਤਾ ਲਈ ਆਪਣੇ ਆਪਣੇ ਦਲ ਭੰਗ ਕਰਨ ਦੀ ਤੁਰੰਤ ਪੇਸ਼ਕਸ਼ ਕੀਤੀ। ਇਸ ਮੌਕੇ ’ਤੇ ਜੱਥੇਦਾਰ ਧਿਆਨ ਸਿੰਘ ਮੰਡ ਨੇ ਸਿਆਸੀ ਪਾਰਟੀਆਂ ਵਲੋਂ ਏਕਤਾ ਲਈ ਆਪਣੇ ਦਲ ਭੰਗ ਕਰਨ ਦੀ ਪੇਸ਼ਕਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੂਹ ਜੱਥੇਬੰਦੀਆਂ ਦੇ ਵਿਚਾਰ-ਵਟਾਂਦਰੇ ਉਪਰੰਤ ਜਲਦ ਹੀ ਸਿੱਖ ਸੰਗਤ ਲਈ ਇੱਕ ਸੱਚੇ ਸੁੱਚੇ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਵੇਗੀ।

ਇਹ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਗਾਏ ਗਏ ਬਰਗਾੜੀ ਇਨਸਾਫ ਮੋਰਚੇ ਤੋਂ ਸਿਆਸੀ ਪਾਰਟੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੋਵੇ। ਦੱਸ ਦੇਈਏ ਕਿ ਬੀਤੀ 7 ਅਕਤੂਬਰ ਨੂੰ ਸੁਖਪਾਲ ਖਹਿਰਾ ਨਾਲ ਕੱਢੇ ਗਏ ਰੋਸ ਮਾਰਚ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਨਵੇਂ ਸਿਆਸੀ ਫਰੰਟ ਦਾ ਐਲਾਨ ਹੋਵੇਗਾ, ਪਰ ਬਾਅਦ ਵਿੱਚ ਖਹਿਰਾ ਅਤੇ ਮੋਰਚੇ ਦੇ ਆਗੂਆਂ ਦੇ ਰਾਹ ਵੱਖ ਵੱਖ ਹੋ ਗਏ। ਹੁਣ ਬਰਗਾੜੀ ਇਨਸਾਫ ਮੋਰਚੇ ਦੇ ਆਗੂਆਂ ਦੇ ਇਸ ਸੱਦੇ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਭਖ ਸਕਦਾ ਹੈ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਣ ਵਾਲੀਆਂ ਹਨ, ਜੇਕਰ ਨਵਾਂ ਸਿਆਸੀ ਫਰੰਟ ਬਣਦਾ ਹੈ ਤੇ ਚੋਣਾਂ ਹੁੰਦੀਆਂ ਹਨ ਤਾਂ ਇਸ ਨਾਲ ਅਕਾਲੀ ਦਲ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button