Breaking NewsD5 specialNewsPunjab

TikTok Star Noor ਦੀ ਟੀਮ ਫੇਰ ਚਰਚਾ ‘ਚ, ਉਹ ਕੰਮ ਕੀਤਾ ਜੋ ਸਰਕਾਰ ਵੀ ਨਹੀਂ ਕਰ ਸਕੀ

ਮੋਗਾ : ਡੀ 5 ਚੈਨਲ ਪੰਜਾਬੀ ਦੇ ਆਪਣਿਆਂ ਦੀ ਪੀੜ੍ਹ ਪ੍ਰੋਗਰਾਮ ‘ਚ ਅੱਜ ਅਸੀਂ ਗੱਲ ਕਰਾਂਗੇ। ਉਮਰ ਨਿੱਕੀ ਤੇ ਜ਼ਿੰਮੇਵਾਰੀਆਂ ਭਾਰੀ ਨਾਮ ਕੋਮਲ ਪਰ ਕੰਮ ਕਠੋਰ। ਇਹ ਹੈ ਮੋਗਾ ਦੇ ਪਿੰਡ ਮੌਜਗੜ੍ਹ ਦੀ ਕੋਮਲ ਜਿਸ ਦੀ ਉਮਰ ਤਾਂ ਮਹਿਜ਼ 6-7 ਸਾਲ ਹੈ ਪਰ ਜ਼ਿੰਮੇਵਾਰੀ ਦੀ ਪੰਡ ਭਾਰੀ ਹੈ। ਘਰ ‘ਚ ਕੋਈ ਕਮਾਉਣ ਵਾਲਾ ਨਹੀਂ। 70 ਸਾਲ ਦੀ ਬਜ਼ੁਰਗ ਦਾਦੀ ਅਤੇ 3 ਸਾਲ ਦੇ ਭਰਾ ਦੀ ਦੇਖਭਾਲ ਕਰ ਰਹੀ ਕੋਮਲ ਘਰ ਦਾ ਸਾਰਾ ਕੰਮਕਾਜ ਸੰਭਾਲਦੀ ਹੈ। ਕੋਮਲ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਮਾਂ ਬੱਚਿਆਂ ਨੂੰ ਦਾਦੀ ਕੋਲ ਛੱਡ ਗਈ ਸੀ।

ਲਓ ਜੀ! ਗੁਰੂਘਰ ਦੇ ਸਪੀਕਰ ‘ਚੋਂ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਅਨਾਊਂਸਮੈਂਟ ਕਰ ਇਕੱਠੇ ਕਰਲੇ ਕਿਸਾਨ

ਕੋਮਲ ਘਰ ਦਾ ਝਾੜੂ ਪੋਚਾ ਤੇ ਰੋਟੀ ਬਣਾਉਣ ਤੋਂ ਇਲਾਵਾ ਕੱਪੜੇ ਧੋਣ ਸਣੇ ਸਾਰੇ ਕੰਮਕਾਰ ਆਪ ਕਰਦੀ ਹੈ। ਜਿਸ ਨੂੰ ਵੇਖ ਕੇ ਇਕ ਵਾਰ ਤਾਂ ਮਨ ਭਰ ਜਾਂਦਾ ਹੈ।ਪਰਿਵਾਰ ਦੇ ਹਾਲਾਤ ਤਾਂ ਤੁਸੀਂ ਵੇਖ ਹੀ ਰਹੇ ਹੋ। ਬਜ਼ੁਰਗ ਦਾਦੀ ਸਰਕਾਰ ਨੂੰ ਕੁਝ ਅਪੀਲ ਕਰ ਰਹੀ ਹੈ। ਉਮੀਦ ਹੈ ਕਿ ਇਸ ਪਰਿਵਾਰ ਦੀ ਗੁਹਾਰ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ। ਇਲਾਕੇ ਦੇ ਲੀਡਰਾਂ ਦਾ ਤਾਂ ਪਤਾ ਨਹੀਂ ਪਰ ਟਿਕ ਟੋਕ ਸਟਾਰ ਨੂਰ ਟੀਮ ਦੇ ਮੈਂਬਰਾਂ ਨੇ ਇਸ ਪਰਿਵਾਰ ਦੀ ਸਾਰ ਲਈ।

🔴 LIVE 🔴 ਸਵੇਰੇ ਸਵੇਰੇ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ! Navjot Sidhu | Call- 0175-5000156

ਮਦਦ ਕਰਨੀ ਤਾਂ ਉਹਨਾਂ ਲੀਡਰਾਂ ਨੂੰ ਚਾਹੀਦੀ ਸੀ ਜਿਹੜੇ ਵੋਟਾਂ ਖਾਤਰ ਪਿੰਡਾਂ ਸ਼ਹਿਰਾਂ ‘ਚ ਕੱਲੇ ਕੱਲੇ ਘਰ ਦੀ ਇਕ ਇਕ ਵੋਟ ਦਾ ਹਿਸਾਬ ਰੱਖਦੇ ਹਨ ਤੇ ਕੁਰਸੀ ਮਿਲਣ ਤੋਂ ਬਾਅਦ ਅਜਿਹੇ ਪਰਿਵਾਰਾਂ ਦੀ ਸਾਰ ਵੀ ਨਹੀਂ ਲੈਂਦੇ। ਡੀ 5 ਚੈਨਲ ਪੰਜਾਬੀ ਨਿੱਕੀ ਬੱਚੀ ਕੋਮਲ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ। ਆਸ ਹੈ ਕਿ ਪਰਿਵਾਰ ਦੀ ਇਸ ਪੀੜ੍ਹ ਨੂੰ ਸਮਝਦੇ ਸਰਕਾਰ ਤੇ ਲੋਕ ਮਦਦ ਲਈ ਅੱਗੇ ਆਉਣਗੇ ਤਾਂ ਜੋ ਇਹ ਨਿੱਕੇ ਨਿੱਕੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button