InternationalTop News

TikTok ‘ਤੇ ₹3,300 ਕਰੋੜ ਦਾ ਜੁਰਮਾਨਾ

ਵਾਸ਼ਿੰਗਟਨ ਬੱਚਿਆਂ ਦੀ ਔਨਲਾਈਨ ਗੋਪਨੀਯਤਾ ਨਾਲ ਖਿਲਵਾੜ ਕਰਨ ਦੇ ਮਾਮਲੇ ਵਿੱਚ ਵੀਡੀਓ-ਸ਼ੇਅਰਿੰਗ ਐਪ TikTok ਅਮਰੀਕਾ ਵਿੱਚ 400 ਮਿਲੀਅਨ ਡਾਲਰ (ਲਗਭਗ 3,300 ਕਰੋੜ ਰੁਪਏ) ਦਾ ਜੁਰਮਾਨਾ ਭਰਨ ਲਈ ਸਹਿਮਤ ਹੋ ਗਿਆ ਹੈ। ਅਮਰੀਕੀ ਨਿਆਂ ਵਿਭਾਗ ਅਤੇ ਫੈਡਰਲ ਟਰੇਡ ਕਮਿਸ਼ਨ ਨੇ ਦੋਸ਼ ਲਾਇਆ ਸੀ ਕਿ ਕੰਪਨੀ ਨੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਨਿੱਜੀ ਡੇਟਾ ਅਤੇ ਈਮੇਲ ਪਤੇ ਇਕੱਠੇ ਕਰਕੇ ‘ਚਿਲਡਰਨ ਔਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ’ (COPPA) ਦੀ ਗੰਭੀਰ ਉਲੰਘਣਾ ਕੀਤੀ ਹੈ।ਇਸ ਸਮਝੌਤੇ ਤਹਿਤ TikTok ਨੂੰ ਤੁਰੰਤ $300 ਮਿਲੀਅਨ ਦਾ ਭੁਗਤਾਨ ਕਰਨਾ ਪਵੇਗਾ, ਜਦੋਂ ਕਿ ਬਾਕੀ $100 ਮਿਲੀਅਨ ਦੀ ਰਕਮ ਬਕਾਇਆ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਵੇਗੀ। ਅਧਿਕਾਰੀਆਂ ਅਨੁਸਾਰ, ਬੱਚਿਆਂ ਲਈ ਖਾਸ ਤੌਰ ‘ਤੇ ਬਣਾਏ ਗਏ \”ਕਿਡਜ਼ ਮੋਡ\” ਰਾਹੀਂ ਵੀ ਜਾਣਕਾਰੀ ਰਿਕਾਰਡ ਕੀਤੀ ਜਾ ਰਹੀ ਸੀ। ਇਹ ਵਿਵਾਦ TikTok ਦੇ ਪੁਰਾਣੇ ਪਲੇਟਫਾਰਮ Musical.ly ਨਾਲ ਵੀ ਜੁੜਿਆ ਹੋਇਆ ਹੈ, ਜਿਸ ਨੂੰ 2017 ਵਿੱਚ ByteDance ਨੇ ਖਰੀਦ ਕੇ TikTok ਵਿੱਚ ਮਿਲਾ ਦਿੱਤਾ ਸੀ। TikTok ਦੀ ਮੂਲ ਚੀਨੀ ਕੰਪਨੀ ByteDance ਵੀ ਇਸ ਸਮਝੌਤੇ ਵਿੱਚ ਸ਼ਾਮਲ ਹੈ।ਅਮਰੀਕਾ ਤੋਂ ਇਲਾਵਾ TikTok ‘ਤੇ ਦੁਨੀਆ ਭਰ ਵਿੱਚ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਯੂਰਪੀਅਨ ਯੂਨੀਅਨ (EU) ਡਿਜੀਟਲ ਸੇਵਾਵਾਂ ਐਕਟ (DSA) ਦੇ ਤਹਿਤ ਕੰਪਨੀ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਦੋਸ਼ ਹੈ ਕਿ ਪਲੇਟਫਾਰਮ ਨਾਬਾਲਗਾਂ ਨੂੰ ਸਾਈਬਰ ਧੱਕੇਸ਼ਾਹੀ ਅਤੇ ਔਨਲਾਈਨ ਸ਼ੋਸ਼ਣ ਤੋਂ ਬਚਾਉਣ ਵਿੱਚ ਨਾਕਾਮ ਰਿਹਾ ਹੈ। ਇਸ ਦੇ ਨਾਲ ਹੀ ਬ੍ਰਿਟੇਨ ਦੇ ਸੰਚਾਰ ਰੈਗੂਲੇਟਰ ‘ਆਫਕਾਮ’ ਨੇ ਵੀ TikTok ਦੀ ਉਮਰ ਤਸਦੀਕ ਪ੍ਰਣਾਲੀ ਅਤੇ ਬੱਚਿਆਂ ਨੂੰ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਦੇ ਉਪਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button