Breaking NewsPunjabTop News

Threat to Balkaur singh : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਮੂਲਜ਼ਮ ਪੁਲਿਸ ਦੀ ਗ੍ਰਿਫ਼ਤ ‘ਚ, ਸਿਰਫ਼ ਇਨ੍ਹੇ ਸਾਲਾਂ ਦਾ ਹੈ ਇਹ ਮੂਲਜ਼ਮ, ਪੜ੍ਹੋ

ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈ ਮੇਲ ਦੇ ਜ਼ਰੀਏ ਧਮਕੀ ਦੇਣ ਵਾਲੇ ਮੂਲਜ਼ਮ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੂਲਜ਼ਮ ਦੀ ਉਮਰ ਮਹਿਜ 14 ਸਾਲ ਦੱਸੀ ਜਾ ਰਹੀ ਹੈ। ਇਹ ਲੜਕਾ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਹੈ। ਪੁਲਿਸ ਅੱਜ ਉਸ ਨੂੰ ਮਾਨਸਾ ਦੀ ਜੁਵਨਾਈਲ ਕੋਰਟ ਵਿੱਚ ਪੇਸ਼ ਕਰ ਰਹੀ ਹੈ।

ਗਰੀਬ ਲੋਕਾਂ ਨਾਲ ਸ਼ਰੇਆਮ ਧੱਕਾ, ਸਰਕਾਰੀ ਦਫ਼ਤਰ ‘ਚ ਵੜ੍ਹਿਆ ਪੱਤਰਕਾਰ, ਆਹ ਦੇਖ ਲਓ CM ਸਾਹਬ | D5 Channel Punjabi

ਇਸ ਵਾਰੇ ਵਧੇਰੇ ਜਾਣਕਾਰੀ ਦਿੰਦੀਆਂ ਮਾਨਸਾ ਦੇ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਬਲਕੌਰ ਸਿੰਘ ਨੇ ਥਾਣਾ ਸਦਰ ਮਾਨਸਾ ਵਿਖੇ ਬਿਆਨ ਦਰਜ ਕਰਵਾਇਆ ਸੀ ਕਿ ਉਨ੍ਹਾਂ ਨੂੰ ਲੜੀਵਾਰ 18, 14, 26 ਤੇ 27 ਫਰਵਰੀ ਨੂੰ ਈ-ਮੇਲ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਤੇ ਫਿਰੌਤੀ ਸਬੰਧੀ ਧਮਕੀਆਂ ਦਿੱਤੀਆਂ ਸਨ। ਇਸ ਸਬੰਧੀ ਥਾਣਾ ਸਦਰ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

Hola Mohalla ‘ਤੇ ਜਾਣ ਵਾਲੀ ਸੰਗਤ ਲਈ ਜਰੂਰੀ ਖ਼ਬਰ, SGPC ਦਾ ਵੱਡਾ ਫ਼ੈਸਲਾ | D5 Channel Punjabi

ਹੁਣ ਸੀ.ਆਈ.ਏ. ਸਟਾਫ ਮਾਨਸਾ ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਇਨ੍ਹਾਂ ਮੇਲਾਂ ਨੂੰ ਕਰਨ ਵਾਲੇ 14 ਸਾਲਾਂ ਲੜਕੇ ਜੋਕਿ ਦਸਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧ ਰਖਦਾ ਹੈ, ਵਾਸੀ ਥਾਣਾ ਡਾਂਗਿਆਵਾਸ, ਜੋਧਪੁਰ ਨੂੰ ਕਾਬੂ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button