Breaking NewsD5 specialEntertainmentIndiaNewsTop News

‘The Kashmir Files’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਦਿੱਤੀ ਗਈ ‘ਵਾਈ’ ਸ਼੍ਰੇਣੀ ਦੀ ਸੁਰੱਖਿਆ

ਮੁੰਬਈ : ਬਾਲੀਵੁਡ ਫਿਲਮ ਨਿਰਮਾਤਾ ਅਤੇ ‘The Kashmir Files’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਦੀ ਸੁਰੱਖਿਆ ਲਈ ਚਾਰ ਤੋਂ ਪੰਜ ਹਥਿਆਰਬੰਦ ਕਮਾਂਡੋ ਨੂੰ ਤੈਨਾਤ ਕੀਤਾ ਗਿਆ ਹੈ। ਵਿਦੇਸ਼ ਅਤੇ ਪੂਰੇ ਭਾਰਤ ‘ਚ ਯਾਤਰਾ ਦੌਰਾਨ ਸੀਆਰਪੀਐਫ ਦੁਆਰਾ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇਗੀ।

ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ! ਪੰਜਾਬ ਦੇ ਲੋਕਾਂ ਨੂੰ ਮਿਲਣਗੇ ਵੱਡੇ ਤੋਹਫ਼ੇ

ਦੱਸਣਯੋਗ ਹੈ ਕਿ ਵਿਵੇਕ ਰੰਜਨ ਅਗਨੀਹੋਤਰੀ ਵਲੋਂ ਨਿਰਦੇਸ਼ਿਤ ਫਿਲਮ ‘ਦਿ ਕਸ਼ਮੀਰ ਫਾਈਲਸ’ ਜੰਮੂ ਕਸ਼ਮੀਰ ‘ਚ 90 ਦੇ ਦਹਾਕਿਆਂ ‘ਚ ਕਸ਼ਮੀਰੀ ਪੰਡਿਤਾਂ ‘ਤੇ ਹੋਏ ਅੱਤਿਆਚਾਰ ਅਤੇ ਘਾਟੀ ਤੋਂ ਉਨ੍ਹਾਂ ਦੇ ਦਰਦਨਾਕ ਪਲਾਇਨ ‘ਤੇ ਆਧਾਰਤ ਹੈ। ਜਦੋਂ ਤੋਂ ਇਹ ਫਿਲਮ ਰਿਲੀਜ਼ ਹੋਈ ਹੈ, ਉਦੋਂ ਤੋਂ ਇਹ ਵਿਵਾਦਾਂ ‘ਚ ਘਿਰੀ ਹੋਈ ਹੈ। ਅਜਿਹੇ ‘ਚ ਸੋਸ਼ਲ ਮੀਡੀਆ ਤੋਂ ਲੈ ਕੇ ਟੀ.ਵੀ. ਤੱਕ ਇਸ ‘ਤੇ ਖੂਬ ਬਹਿਸਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ‘ਚ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨੁਪਮ ਖੇਰ ਅਤੇ ਮਿਥੁਨ ਚੱਕਰਵਰਤੀ ਤੋਂ ਇਲਾਵਾ ਦਰਸ਼ਨ ਕੁਮਾਰ ਅਤੇ ਪਲਵੀ ਜੋਸ਼ੀ ਨੇ ਅਭਿਨੈ ਕੀਤਾ ਹੈ। 11 ਮਾਰਚ ਨੂੰ ਫਿਲਮ ‘ਦਿ ਕਸ਼ਮੀਰ ਫਾਈਲਸ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਦੇ ਲੇਖਕ ਸੌਰਭ ਐੱਮ. ਪਾਂਡੇ ਦਾ ਕਹਿਣਾ ਹੈ ਕਿ ਇਸ ‘ਚ ਸਿਰਫ਼ 5 ਫੀਸਦੀ ਹੀ ਦਿਖਾਇਆ ਗਿਆ ਹੈ ਬਾਕੀ ਨਾ ਦਿਖਾਇਆ ਜਾ ਸਕਦਾ ਹੈ ਅਤੇ ਨਾ ਹੀ ਦੇਖਿਆ ਜਾ ਸਕਦਾ ਹੈ। ਸੌਰਭ ਪਾਂਡੇ ਨੇ ਕਿਹਾ ਕਿ ਫਿਲਮ ਨੂੰ ਲੈ ਕੇ ਰਿਸਰਚ ਕਰਨ ਅਤੇ ਇਸ ਦੀ ਕਹਾਣੀ ਲਿਖਣ ‘ਚ 3 ਸਾਲ ਦਾ ਸਮਾਂ ਲੱਗ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button