EntertainmentTop News

The Kapil Sharma Show : ਕ੍ਰਿਸ਼ਨਾ ਤੇ ਭਾਰਤੀ ਤੋਂ ਬਾਅਦ ਇਸ ਕਲਾਕਾਰ ਨੇ ਛੱਡਿਆ ਕਪਿਲ ਦਾ ਸ਼ੋਅ

ਮੁੰਬਈ : ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਤੀਜੇ ਸੀਜ਼ਨ ਨਾਲ ਵਾਪਸੀ ਲਈ ਤਿਆਰ ਹਨ। ਇਸ ਵਾਰ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਕਈ ਨਵੇਂ ਕਿਰਦਾਰ ਨਜ਼ਰ ਆਉਣ ਵਾਲੇ ਹਨ। ਸਪਨਾ ਯਾਨੀਕਿ ਕ੍ਰਿਸ਼ਣਾ ਅਭਿਸ਼ੇਕ ਸ਼ੋਅ ਦੇ ਇਸ ਸੀਜ਼ਨ ‘ਚ ਨਜ਼ਰ ਨਹੀਂ ਆਉਣਗੇ। ਚੰਦੂ ਦਾ ਕਿਰਦਾਰ ਨਿਭਾਉਣ ਵਾਲੇ ਚੰਦਨ ਪ੍ਰਭਾਕਰ ਵੀ ਇਸ ਸੂਚੀ ‘ਚ ਸ਼ਾਮਲ ਹੋ ਗਏ ਹਨ। ‘ਦਿ ਕਪਿਲ ਸ਼ਰਮਾ ਸ਼ੋਅ’ ਨੇ ਪੁਸ਼ਟੀ ਕੀਤੀ ਹੈ ਕਿ ਚੰਦਨ ਪ੍ਰਭਾਕਰ ਵੀ ਨਵੇਂ ਸੀਜ਼ਨ ‘ਚ ਨਜ਼ਰ ਨਹੀਂ ਆਉਣਗੇ। ਚੰਦਨ ਪ੍ਰਭਾਕਰ ਤੇ ਕਪਿਲ ਸ਼ਰਮਾ ਕਈ ਸਾਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ। ਇਸ ਕਰਕੇ ਦੋਵਾਂ ਵਿਚਾਲੇ ਡੂੰਘੀ ਦੋਸਤੀ ਹੈ।

Muktsar News : ਪੈਂਚਰ ਦੀ ਦੁਕਾਨ ’ਤੇ ਬੈਠੇ ਬੰਦੇ ਨੇ ਘੁਮਾਈ ਗੇਮ, ਬਣਿਆ ਮੰਤਰੀ ਦਾ PA | D5 Channel Punjabi

‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਚੰਦਨ ਪ੍ਰਭਾਕਰ ਵੱਖ-ਵੱਖ ਕਿਰਦਾਰਾਂ ‘ਚ ਲੋਕਾਂ ਨੂੰ ਹਸਾਉਂਦੇ ਨਜ਼ਰ ਆਏ ਸਨ। ਉਹ ਸ਼ੋਅ ‘ਚ ਹੌਲਦਾਰ ਹਰਪਾਲ ਸਿੰਘ, ਝੰਡਾ ਸਿੰਘ, ਰਾਜੂ ਅਤੇ ਚੰਦੂ ਚਾਹਵਾਲਾ ਦੇ ਕਿਰਦਾਰ ਨਿਭਾਉਂਦੇ ਸਨ। ਚੰਦਨ ਦੇ ਸ਼ੋਅ ਛੱਡਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਸਨ ਕਿ ਕਪਿਲ ਅਤੇ ਉਨ੍ਹਾਂ ਦੀ ਲੜਾਈ ਹੋ ਗਈ ਹੈ। ਹੁਣ ਚੰਦਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ੋਅ ਦਾ ਹਿੱਸਾ ਕਿਉਂ ਨਹੀਂ ਬਣ ਰਹੇ ਹਨ।

ED Raid : Punjab ’ਚ ‘AAP’ ਵਾਲਿਆਂ ’ਤੇ ED ਦੀ Raid, ਹੁਣ CM Mann ਨੂੰ ਲੈਣਾ ਪਊ ਵੱਡਾ ਫੈਸਲਾ

ਇਸ ਕਾਰਨ ਚੰਦਨ ਨੇ ਛੱਡਿਆ ਸ਼ੋਅ
ਇਕ ਇੰਟਰਵਿਊ ‘ਚ ਜਦੋਂ ਚੰਦਨ ਤੋਂ ਪੁੱਛਿਆ ਗਿਆ ਕਿ ਕੀ ਉਹ ਸ਼ੋਅ ‘ਚ ਵਾਪਸੀ ਕਰਨ ਜਾ ਰਹੇ ਹਨ? ਇਸ ‘ਤੇ ਚੰਦਨ ਨੇ ਕਿਹਾ- ਮੈਂ ਦਿ ਕਪਿਲ ਸ਼ਰਮਾ ਸ਼ੋਅ ਦੇ ਇਸ ਸੀਜ਼ਨ ਦਾ ਹਿੱਸਾ ਨਹੀਂ ਬਣਾਂਗਾ ਅਤੇ ਇਸ ਦੇ ਪਿੱਛੇ ਕੋਈ ਖ਼ਾਸ ਕਾਰਨ ਨਹੀਂ ਹੈ। ਮੈਂ ਬੱਸ ਇੱਕ ਬ੍ਰੇਕ ਲੈਣਾ ਚਾਹੁੰਦਾ ਹਾਂ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button