PunjabTop News

ਟੀਵੀ ਚੈਨਲਾਂ ‘ਤੇ ਦਿਖਾਈ ਗਈ ਅੰਮ੍ਰਿਤਪਾਲ ਦੀ ਵੀਡੀਓਜ਼ ਨਾਲ ਛੇੜਛਾੜ ਦਾ ਮਾਮਲਾ, ਸਾਈਬਰ ਕ੍ਰਾਈਮ ਥਾਣੇ ‘ਚ ਮਾਮਲਾ ਦਰਜ

ਚੰਡੀਗੜ੍ਹ : ਟੀਵੀ ਚੈਨਲਾਂ ‘ਤੇ ਵਿਖਾਈ ਗਈ ਅੰਮ੍ਰਿਤਪਾਲ ਦੀ ਵੀਡੀਓਜ਼ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓਜ਼ ਨੂੰ ਐਡਿਟ ਕਰਕੇ, ਭੜਕਾਓ ਵੀਡੀਓਜ਼ ਬਣਾ ਕੇ ਅਪਲੋਡ ਕੀਤਾ ਗਿਆ।  ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਅੰਮ੍ਰਿਤਪਾਲ ਦੀ ਵੀਡੀਓਜ਼ ਨਾਲ ਛੇੜਛਾੜ ਕੀਤੀ ਗਈ ਹੈ।  6:50 ਮਿੰਟ ਦੀ ਵੀਡੀਓ ਨੂੰ ਐਡੀਟ ਕਰਕੇ 3:38 ਮਿੰਟ ਦਾ ਵੀਡੀਓ ਅਪਲੋਡ ਕੀਤਾ ਗਿਆ।  ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਫੇਸਬੁੱਕ ਪੇਜਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 465, 469, 505, 120ਬੀ ਅਤੇ ਆਈਟੀ ਐਕਟ ਦੀ 66(ਸੀ) ਤਹਿਤ ਸਾਈਬਰ ਕ੍ਰਾਈਮ ਮੁਹਾਲੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਵਿਦੇਸ਼ਾਂ ‘ਚ ਲੁਕੇ Gangsters ਲਈ ਮਾੜੀ ਖ਼ਬਰ! ਕੇਂਦਰ ਸਰਕਾਰ ਦਾ ਐਕਸ਼ਨ! ਵੇਖੋ! ਕਿਹੜਾ Gangster ਕਿੱਥੇ-ਕਿੱਥੇ ਲੁਕਿਆ!

ਫਾਜ਼ਿਲਕਾ ਦੇ ਅਰਨੀਵਾਲਾ ਥਾਣੇ ਵਿੱਚ ਤਾਇਨਾਤ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸਾਥੀ ਨਰਿੰਦਰਪਾਲ ਸਿੰਘ ਨੂੰ ਧਾਰਾ 7/51 ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਹ ਵੀਡੀਓ 6.50 ਮਿੰਟ ਦੀ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਦਾ ਲਿੰਕ ਚੋਰੀ ਕਰ ਲਿਆ ਜੋ ਟੀਵੀ ਚੈਨਲਾਂ ‘ਤੇ ਚੱਲਿਆ ਅਤੇ ਇਸ ਨੂੰ 3.38 ਮਿੰਟ ਦਾ ਐਡਿਟ ਕਰਕੇ ਫੇਸਬੁੱਕ ‘ਤੇ ਵਾਇਰਲ ਕਰ ਦਿੱਤਾ। ਇਹ ਐਡਿਟ ਕੀਤੀ ਵੀਡੀਓ ਇੰਡੀ ਜਸਵਾਲ ਅਤੇ ਮੋਗਾ ਪੰਜਾਬ ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਕੀਤੀ ਗਈ ਸੀ ਅਤੇ ਇਸ ਵੀਡੀਓ ਦਾ ਲਿੰਕ ਵਟਸਐਪ ਗਰੁੱਪ ‘ਚ ਵੀ ਵਾਇਰਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਦੋਵੇਂ ਫੇਸਬੁੱਕ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ।

Moose Wala ਦੇ father Balkaur Singh ਦਾ ਗੁੱਸਾ ਸੱਤਵੇਂ ਅਸਮਾਨ ’ਤੇ Lawrence Bishnoi ਨੂੰ ਮਾਰੀ ਥਾਪੀ

ਅੰਮ੍ਰਿਤਪਾਲ ਅਤੇ ਪੰਜਾਬ ‘ਚ ਸ਼ਾਤੀ ਨੂੰ ਕਾਯਮ ਰੱਖਣ ਲਈ ਪੰਜਾਬ ਪੁਲਿਸ ਬੜੀ ਹੀ ਮੂਸਤੈਦੀ ਨਾਲ ਕੰਮ ਕਰ ਰਹੀ ਹੈ। ਪੰਜਾਬ ਪੁਲਿਸ ਦੇ ਸਾਈਬਰ ਸੈਲ ਦੀ ਅੰਮ੍ਰਿਤਪਾਲ ਦੀ ਖ਼ਬਰਾਂ ਨੂੰ ਲੈ ਕੇ ਹਰ ਇਕ ਟੀ.ਵੀ ਚੈਨਲ ਅਤੇ ਸ਼ੋਸ਼ਲ ਮੀਡੀਆਂ ‘ਤੇ ਨਜ਼ਰ ਬਣਾ ਕੇ ਰੱਖ ਰਹੀ ਹੈ ਤਾਂਕਿ ਕੋਈ ਵੀ Fake ਖ਼ਬਰ ਜਾਂ ਅਜਿਹੀ ਖ਼ਬਰ ਜਿਸ ਨਾਲ ਪੰਜਾਬ ਦਾ ਮਾਹੋਲ ਖ਼ਰਾਬ ਹੋਵੇ ਉਸ ਉਤੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button