Breaking NewsD5 specialInternationalNewsTop News

Taiwan ‘ਚ ਭਿਆਨਕ ਟ੍ਰੇਨ ਹਾਦਸਾ, 48 ਲੋਕਾਂ ਦੀ ਮੌਤ ‘ਤੇ 66 ਜਖ਼ਮੀ

ਤਾਈਪੇ : ਤਾਇਵਾਨ ‘ਚ ਇੱਕ ਟ੍ਰੇਨ ਹਾਦਸੇ ‘ਚ 48 ਲੋਕਾਂ ਦੀ ਮੌਤ ਹੋ ਗਈ ਅਤੇ 66 ਜਖ਼ਮੀ ਹੋਏ ਹਨ। ਇੱਕ ਸੁਰੰਗ ‘ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਟ੍ਰੇਨ ਦੇ ਪਲਟਣ ਨਾਲ ਇਹ ਹਾਦਸਾ ਹੋਇਆ। ਟ੍ਰੇਨ ‘ਚ ਪੰਜ ਸੌ ਲੋਕ ਸਵਾਰ ਸਨ ਅਤੇ ਸਾਰੇ ਯਾਤਰੀ ਲੰਬੀ ਛੁੱਟੀਆਂ ਤੇ ਘੁੰਮਣ ਲਈ ਜਾ ਰਹੇ ਸਨ। ਦੁਰਘਟਨਾ  ਹੁਲੀਏਨ ਕਾਊਂਟੀ ‘ਚ ਕੇ ਦਕਿੰਗਸੁਈ ਸੁਰੰਗ ‘ਚ ਵਾਪਰੀ। ਤਾਇਵਾਨ ‘ਚ ਪਿਛਲੇ ਚਾਰ ਦਹਾਕਿਆ ‘ਚ ਇਹ ਸਭ ਤੋਂ ਭਿਆਨਕ ਟ੍ਰੇਨ ਹਾਦਸਾ ਹੈ। ਦੁਰਘਟਨਾ  ਤੋਂ ਤੁਰੰਤ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ। ਤਾਇਵਾਨ ‘ਚ ਕਿੰਗਮਿੰਗ ਫੈਸਟੀਵਲ ‘ਤੇ ਚਾਰ ਦਿਨ ਦੀ ਛੁੱਟੀ ਸੀ। ਇਸ ਤਿਉਹਾਰ ‘ਤੇ ਪਰਿਵਾਰ ਦੇ ਲੋਕ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਨ। ਛੁੱਟੀ ਦਾ ਪਹਿਲਾ ਦਿਨ ਸੀ।

ਕਿਸਾਨ ਲੀਡਰਾਂ ਨੇ ਦਿੱਤੀ ਕੇਂਦਰ ਨੂੰ ਚਿਤਾਵਨੀ !ਸੁਣਕੇ ਭਾਜਪਾ ਦੇ ਲੀਡਰਾਂ ਨੂੰ ਪਈਆਂ ਭਾਜੜਾ !

ਰੇਲਵੇ ਮੁਤਾਬਕ ਟ੍ਰੇਨ ਟਾਰੋਕੋ ਤੋਂ ਸ਼ੁਲਿਨ ਜਾ ਰਹੀ ਸੀ। ਰਸਤੇ ‘ਚ ਸੁਰੰਗ ਦੇ ਸਾਹਮਣੇ ਅਚਾਨਕ ਇਕ ਵੱਡਾ ਟਰੱਕ ਆ ਗਿਆ ਤੇ ਟੱਕਰ ਹੁੰਦੇ ਹੀ ਰੇਲ ਗੱਡੀ ਪਟੜੀ ਤੋਂ ਉਤਰ ਕੇ ਪਲਟ ਗਈ। ਇੱਥੇ ਕੰਮ ਚੱਲ ਰਿਹਾ ਸੀ ਤੇ ਕੰਮ ਕਰਨ ਵਾਲਿਆਂ ਨੇ ਬਿਨ੍ਹਾਂ ਹੈਂਡਬ੍ਰੇਕ ਢਲਾਨ ‘ਤੇ ਟਰੱਕ ਖੜ੍ਹਾ ਕਰ ਦਿੱਤਾ ਸੀ। ਇਹੀ ਟਰੱਕ ਰੇਲਗੱਡੀ ਨਾਲ ਟਕਰਾਇਆ। ਘਟਨਾ ਦੇ ਬਾਅਦ ਰਾਹਤ ਕਾਰਜ ‘ਚ 48 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਪੰਜ ਦਰਜਨ ਤੋਂ ਜ਼ਿਆਦਾ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਘਟਨਾ ‘ਚ ਮਰਨ ਵਾਲਿਆਂ ਪ੍ਰਤੀ ਸੋਗ ਪ੍ਰਗਟਾਇਆ ਹੈ। ਨਾਲ ਹੀ ਉਨ੍ਹਾਂ ਨੇ ਰਾਹਤ ਕਾਰਜ ਦਾ ਵੀ ਜਾਇਜ਼ਾ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button