Breaking NewsD5 specialNewsSportsTop News

T20 World Cup 2022 : ਕੁਝ ਮਿੰਟਾਂ ‘ਚ ਵਿਕ ਗਈਆਂ ਭਾਰਤ – ਪਾਕਿ ਮੈਚ ਦੀਆਂ ਸਾਰੀਆਂ ਟਿਕਟਾਂ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀ ਲੋਕਪ੍ਰਿਅਤਾ ਕਿਸੇ ਤੋਂ ਲੁਕੀ ਨਹੀਂ ਹੈ। ਜਦੋਂ ਵੀ ਇਹ ਦੋਵੇਂ ਟੀਮਾਂ ਕ੍ਰਿਕੇਟ ਦੇ ਮੈਦਾਨ ‘ਤੇ ਆਮਣੇ – ਸਾਹਮਣੇ ਹੁੰਦੀਆਂ ਹਨ ਤਾਂ ਕਰੋੜਾਂ ਲੋਕ ਸਾਰੇ ਕੰਮ ਛੱਡ ਕੇ ਟੀ.ਵੀ. ਨਾਲ ਚਿਪਕ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਹਰ ਵਾਰ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੇ ਟੈਲੀਕਾਸਟ ਦੌਰਾਨ ਟੀ.ਆਰ.ਪੀ. ਦੇ ਨਵੇਂ – ਨਵੇਂ ਰਿਕਾਰਡ ਬਣਦੇ ਹਨ। ਇਨ੍ਹਾਂ ਦੋਵਾਂ ਟੀਮਾਂ ਦੇ ਵਿੱਚ ਹੋਣ ਵਾਲੇ ਮੈਚ ਦੀਆਂ ਟਿਕਟਾਂ ਵੀ ਹਰ ਵਾਰ ਕੁਝ ਮਿੰਟਾਂ ‘ਚ ਹੀ ਵਿਕ ਜਾਂਦੀਆਂ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। 23 ਅਕਤੂਬਰ 2022 ਨੂੰ ਭਾਰਤ ਅਤੇ ਪਾਕਿਸਤਾਨ ਦੀ ਟੀਮ ਆਈ.ਸੀ.ਸੀ.ਟੀ – 20 ਵਰਲਡ ਕੱਪ ਦੇ ਮੈਚ ‘ਚ ਖੇਡੇਗੀ।

ਕਿਸਾਨਾਂ ਦਾ ਨਵਾਂ ਐਲਾਨ, ਸਿਆਸੀ ਧਿਰਾਂ ਨੂੰ ਪਾਈਆਂ ਭਾਜੜਾਂ! ਵਿਰੋਧੀ ਕਰਤੇ ਹੱਕੇ-ਬੱਕੇ! ||D5 Channel Punjabi

ਇਸ ਮੈਚ ਦੀਆਂ ਟਿਕਟਾਂ ਜਿਵੇਂ ਹੀ ਆਮ ਜਨਤਾ ਲਈ ਉਪਲੱਬਧ ਹੋਈਆਂ, ਉਂਝ ਹੀ ਸਾਰੀਆਂ ਟਿਕਟਾਂ ਵਿਕ ਗਈਆਂ। ਕੁਝ ਮਿੰਟਾਂ ਦੇ ਅੰਦਰ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ ਅਤੇ ਹੁਣ ਬਾਕੀ ਫੈਂਨਜ਼ ਨੂੰ ਆਪਣੇ ਘਰ ਟੀ.ਵੀ. ਤੇ ਹੀ ਇਹ ਮੈਚ ਦੇਖਣਾ ਪਵੇਗਾ, ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀਆਂ ਟਿਕਟਾਂ ਇੰਨੀ ਜ਼ਲਦੀ ਵਿਕੀਆਂ ਹੋਣ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button