Breaking NewsD5 specialIndiaNewsPoliticsPunjab

Sukhjinder Randhawa ਨੇ ਚਾੜ੍ਹਿਆ ਨਵਾਂ ਚੰਨ, ਨੀਂਹ ਪੱਥਰ ‘ਤੇ ਬਾਦਲਾਂ ਦੇ ਨਾਂ ‘ਤੇ ਲਾਈ ਕਾਲੀ ਟੇਪ (ਵੀਡੀਓ)

ਜਿੰਨੀ ਤੇਜ਼ੀ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੀ ਪ੍ਰਕ੍ਰਿਆ ਸ਼ੁਰੂ ਹੋਈ ਉਨੀ ਤੇਜ਼ੀ ਨਾਲ ਹੀ ਇਸ ਵਿੱਚ ਵਿਵਾਦ ਵੀ ਪੈਦਾ ਹੋਣੇ ਸ਼ੁਰੂ ਹੋ ਗਏ ਹਨ। ਇਹ ਲਾਂਘਾ ਖੋਲ੍ਹੇ ਜਾਣ ਮੌਕੇ ਰੱਖੇ ਜਾ ਰਹੇ ਨੀਂਹ ਪੱਥਰ ਤੇ ਲਿਖੇ ਨਾਮ ਵੀ ਵਿਵਾਦ ਦਾ ਕਾਰਨ ਬਣ ਗਏ ਨੇ। ਹਾਲਾਤ ਇਹ ਹਨ ਕਿ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤਾਂ ਇਹ ਦੇਖ ਕੇ ਅੱਗ ਬਬੂਲਾ ਹੋ ਗਏ ਕਿ ਨੀਂਹ ਪੱਥਰ ਤੇ ਦੋਵੇਂ ਛੋਟੇ ਵੱਡੇ ਬਾਦਲਾਂ ਦੇ ਨਾਮ ਕਿਉਂ ਉਕਰੇ ਪਏ ਹਨ। ਮਿਲੀ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ ਉੱਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਖੁਣਿਆ ਦੇਖ ਇਸ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਖਤ ਇਤਰਾਜ਼ ਜਤਾਇਆ।

Read Also ਕਰਤਾਰਪੁਰ ਲਾਂਘਾ ਨੀਂਹ ਪੱਥਰ ਮੌਕੇ ਆਪਸ ‘ਚ ਭਿੜੇ ਕਾਂਗਰਸੀ (ਵੀਡੀਓ)

ਰੰਧਾਵਾ ਨੇ ਇੱਥੋਂ ਤੱਕ ਗੁੱਸਾ ਜ਼ਾਹਿਰ ਕੀਤਾ ਕਿ ਉਨ੍ਹਾਂ ਨੀਂਹ ਪੱਥਰ ਤੇ ਲਿਖੇ ਖੁਦ ਆਪਣੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਵਾਂ ਉੱਤੇ ਕਾਲੀ ਟੇਪ ਲਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਮਾਗਮ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਲਈ ਹੈ ਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਸੁਖਜਿੰਦਰ ਰੰਧਾਵਾ ਅਨੁਸਾਰ ਅੱਧੀ ਰਾਤ 2.00 ਵਜੇ ਨੀਂਹ ਪੱਥਰ ਇੱਥੇ ਲਿਆ ਕੇ ਰੱਖ ਦਿੱਤਾ ਗਿਆ ਹੈ ਜੋ ਕਿ ਗਲਤ ਹੈ ਕਿਉਂਕਿ ਇਹ ਸਮਾਗਮ ਅਕਾਲੀ-ਭਾਜਪਾ ਦਾ ਨਹੀਂ ਗੁਰੂ ਨਾਨਕ ਨਾਮ ਲੇਖਾ ਸਿੱਖ ਸੰਗਤ ਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਭਾਜਪਾ ਨਾਲ ਗਠਜੋੜ ਵਾਲਾ ਇਹ ਮਤਲਬ ਨਹੀਂ ਕਿ ਅਕਾਲੀ ਆਪਣੀ ਮਨਮਾਨੀ ਕਰਨ ਲੱਗ ਪੈਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button