Breaking NewsD5 specialIndiaNewsPunjab

Sukhbir Badal ਨੇ ਅਸਤੀਫ਼ੇ ਦਾ ਐਲਾਨ ਕੀਤਾ! ਹੁਣ ਬਣੇਗਾ ਨਵਾਂ ਅਕਾਲੀ ਦਲ!

ਅੰਮ੍ਰਿਤਸਰ : ਕਹਿੰਦੇ ਨੇ ‘ਕਲਾ ਕਲੰਤਰ ਵੱਸੇ ਤੇ ਘੜਿਓਂ ਪਾਣੀ ਨੱਸੇ’ ਅੱਜ ਕੱਲ ਏਹੋ ਹਾਲ ਹੋ ਚੁੱਕਿਆ ਹੈ ਸ੍ਰੋਮਣੀ ਅਕਾਲੀ ਦਾ। ਜਿਸਨੂੰ ਇੱਕ ਪਾਸੇ ਉਸਦੀਆਂ ਵਿਰੋਧੀ ਪਾਰਟੀਆਂ ਘੇਰੀ ਖੜ੍ਹੀਆਂ ਹਨ, ਇਸਦੇ ਆਗੂਆਂ ਵੱਡੇ ਅਤੇ ਛੋਟੇ ਬਾਦਲਾਂ ਤੇ ਸਰਕਾਰ ਪਰਚਾ ਦਰਜ ਕਰਨ ਨੂੰ ਫਿਰਦੀ ਹੈ। ਉੱਥੇ ਦੂਜੇ ਪਾਸੇ ਇਸਦੇ ਆਪਣੇ ਟਕਸਾਲੀ ਆਗੂਆਂ ਨੇ ਲੰਮਾ ਸਮਾਂ ਮੋਨੀ ਬਾਬਾ ਬਣੇ ਰਹਿਣ ਤੋਂ ਬਾਅਦ ਆਖਰਕਾਰ ਆਪਣੀ ਚੁੱਪੀ ਤੋੜੀ ਹੈ ਤੇ ਇਸ ਵੇਲੇ ਹਾਲਾਤ ਇਹ ਹਨ ਕਿ ‘ਮੈਂ ਸਾਫ਼ ਸੁਥਰਾ ਹਾਂ ਤੇ ਕਸੂਰ ਪਾਰਟੀ ਆਗੂਆਂ ਦਾ ਹੈ’ ਇਹੋ ਜਿਹੇ ਇਲਜ਼ਾਮ ਲਾ ਕੇ ਅਸਤੀਫਿਆਂ ਦੀ ਰਾਜਨੀਤੀ ਭਾਰੂ ਹੈ ਤੇ ਇਸੇ ਤਹਿਤ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਪ੍ਰਧਾਨਗੀ ਛੱਡਣ ਦੀ ਗੱਲ ਆਖ ਦਿੱਤੀ ਹੈ।

Read Also ਲਓ ਫੇਰ Majithia ਦੀ ਟੁੱਟੀ Qualis ਗੱਡੀ ਦਾ ਰਾਜ਼ ਸੁਣੋ

ਇਸ ਦੇ ਨਾਲ ਹੀ ਸੁਖਬੀਰ ਨੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਬਾਰੇ ਬੋਲਦੇ ਹੋਏ ਕਿਹਾ ਕਿ ਟਕਸਾਲੀ ਆਗੂ ਮੇਰੇ ਬਜ਼ੁਰਗ ਹਨ, ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ। ਉਕਤ ਸਾਰੀਆਂ ਗੱਲਾਂ ਦਾ ਨਿਚੋੜ ਹੈ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਇਸ ਹਾਲਤ ਵਿਚ ਨਹੀਂ ਹਨ ਕਿ ਉਹ ਚਾਰੇ ਪਾਸੇ ਸਿਆਸੀ ਮੋਰਚੇ ਖੋਲ੍ਹ ਕੇ ਅੰਦਰਲੇ ਅਤੇ ਬਾਹਰਲੇ ਕਲੇਸ਼ਾਂ ਦਾ ਮੁਕਾਬਲਾ ਕਰ ਸਕਣ। ਇਸ ਲਈ ਜਿਹੜੇ ਸੁਖਬੀਰ ਕੱਲ ਤੱਕ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫਾ ਦੇਣ ਤੇ ਇਹ ਕਹਿ ਰਹੇ ਸਨ ਕਿ ਇਨ੍ਹਾਂ ਆਗੂਆਂ ਨੇ ਅਸਤੀਫਾ ਤਾਂ ਦਿੱਤਾ ਹੈ ਕਿਉਂਕਿ ਇਹ ਲੋਕ ਨੌਜਵਾਨ ਪੀੜ੍ਹੀ ਨੂੰ ਪਾਰਟੀ ਦੀ ਅਗਵਾਈ ਕਰਨ ਦੇਣ ਲਈ ਅੱਗੇ ਆਉਣ ਦਾ ਮੌਕਾ ਦੇਣਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button