Breaking NewsD5 specialNewsPress ReleasePunjabTop News

ਸੌਰਭ ਜੈਨ ਵੱਲੋਂ ਲਗਾਏ ਝੂਠੇ ‘ਤੇ ਬੇਬੁਨਿਆਦ ਦੋਸ਼ਾਂ ਖ਼ਿਲਾਫ਼ ਰਾਘਵ ਚੱਢਾ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ 

-ਕਿਹਾ, ਇਹ ਦੋਸ਼ ‘ਸਪਾਂਸਰਡ’ ਅਭਿਆਨ ਅਤੇ ਪ੍ਰਚਾਰ ਤਹਿਤ ਲਾਏ ਗਏ ਹਨ

-ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ, ਆਈਪੀਸੀ ਸੈਕਸ਼ਨ 499/500 ਦੇ ਤਹਿਤ ਸਾਖ ਨੂੰ ਠੇਸ ਪਹੁੰਚਾਣ ‘ਤੇ ਦੋ ਸਾਲ ਤੱਕ ਦੀ ਕੈਦ ਦੀ ਸਜਾ ਦੀ ਵਿਵਸਥਾ

– ਦਿੱਲੀ ਦੀ ਰੌਜ਼ ਐਵੇਨਿਊ ਕੋਰਟ ਵਿੱਚ ਹੋਵੇਗਾ ਕੇਸ ਦਰਜ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਟਿਆਲਾ ਦੇ ਸੌਰਭ ਜੈਨ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਰਾਘਵ ਚੱਢਾ ਦੇ ਵਕੀਲ ਵੱਲੋਂ ਇੱਕ ਜਨਤਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੌਰਭ ਜੈਨ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਲਾਏ ਗਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।  ਉਨ੍ਹਾਂ ਦਾਅਵਾ ਕੀਤਾ ਕਿ ਕਈ ਨਾਪਾਕ ਤੱਤ ਰਾਘਵ ਚੱਢਾ ਦੀ ਸਦਭਾਵਨਾ ਅਤੇ ਸਾਖ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੋਸ਼ ਉਨ੍ਹਾਂ ‘ਤੇ ਇਕ ‘ਸਪਾਂਸਰਡ’ ਮੁਹਿੰਮ ਅਤੇ ਪ੍ਰਚਾਰ ਤਹਿਤ ਲਗਾਏ ਗਏ ਹਨ।

ਕਾਂਗਰਸੀ ਵਿਧਾਇਕ ਦੇ ਮਗਰ ਪਏ ਵਕੀਲ, ਕੱਢ ਲਿਆਏ ਪੱਕੇ ਸਬੂਤ, ਫਸਾਇਆ ਵਿਧਾਇਕ ! ਹੋਵੇਗੀ ਕਾਰਵਾਈ! D5 Channel Punjabi

ਬਿਆਨ ਦੇ ਅਨੁਸਾਰ, ਸੌਰਭ ਜੈਨ ਦੁਆਰਾ ਚੋਣ ਟਿਕਟਾਂ ਲਈ ਭ੍ਰਿਸ਼ਟਾਚਾਰ ਅਤੇ ਪੈਸੇ ਦੇ ਦੋਸ਼ ਝੂਠੇ ਹਨ ਅਤੇ ਰਾਘਵ ਚੱਢਾ ਦੀ ਬੇਦਾਗ ਸਾਖ ਨੂੰ ਖਰਾਬ ਕਰਨ ਲਈ ਕੁਝ ਪੂਰਵ-ਯੋਜਨਾਬੱਧ ਮੁਹਿੰਮ ਦਾ ਹਿੱਸਾ ਹਨ। ਅਪਰਾਧਿਕ ਮਾਣਹਾਨੀ ਦਾ ਕੇਸ, ਆਈਪੀਸੀ ਦੀ ਧਾਰਾ 499/500 ਦੇ ਤਹਿਤ, ਜੋ ਕਿਸੀ ਦੀ ਸਾਖ ਨੁਕਸਾਨ ਪਹੁੰਚਾਉਣ ਲਈ 2 ਸਾਲ ਤੱਕ ਦੀ ਕੈਦ ਦੀ ਵਿਵਸਥਾ ਕਰਦਾ ਹੈ, ਦਿੱਲੀ ਦੇ ਰੌਜ਼ ਐਵੇਨਿਊ ਕੋਰਟ ਵਿਖੇ ਸੌਰਭ ਜੈਨ ਦੇ ਖ਼ਿਲਾਫ਼ ਦਾਇਰ ਕੀਤੇ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button