Breaking NewsInternationalNews

Video : ਦੁਨੀਆ ਦੀ ਪਹਿਲੀ ਮਹਿਲਾ ਪਾਇਲਟ ਜੋ ਪੈਰਾਂ ਨਾਲ ਉਡਾਉਂਦੀ ਹੈ ਜਹਾਜ਼, ਕਈ ਵਰਲਡ ਰਿਕਾਰਡਸ ਨੇ ਇਨ੍ਹਾਂ ਦੇ ਨਾਮ

ਦੁਨੀਆ ਭਰ ‘ਚ ਕਈ ਅਜਿਹੇ ਲੋਕ ਹਨ ਜੋ ਆਪਣੀ ਸਰੀਰਕ ਅਸਮਰੱਥਾ ਦੇ ਬਾਵਜੂਦ ਇੱਕ ਨਵਾਂ ਮੁਕਾਮ ਹਾਸਲ ਕਰ ਰਹੇ ਹਨ। ਉਹ ਆਪਣੇ ਹੌਂਸਲੇ, ਹਿੰਮਤ ਅਤੇ ਇੱਛਾ ਸ਼ਕਤੀ ਨਾਲ ਹੋਰਾਂ ਲੋਕਾਂ ਲਈ ਮਿਸਾਲ ਬਣ ਰਹੇ ਹਨ। ਅੱਜ ਇੱਕ ਅਜਿਹੀ ਹੀ ਮਹਿਲਾ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਹਿੰਮਤ ਤੇ ਇੱਛਾ ਸ਼ਕਤੀ ਨਾਲ ਦੂਜਿਆਂ ਲਈ ਇੱਕ ਵੱਡੀ ਉਦਾਹਰਣ ਪੇਸ਼ ਕਰ ਰਹੀ ਹੈ। ਇਹ ਮਹਿਲਾ ਹੈ ਜਿਸਦਾ ਨਾਮ ਹੈ ਜੇਸਿਕਾ ਕਾਕਸ ( Jessica Cox ) , ਇਹ ਦੁਨੀਆ ਦੀ ਪਹਿਲੀ ਅਜਿਹੀ ਇਕਲੌਤੀ ਮਹਿਲਾ ਹੈ ਜੋ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ।

Read Also ਆਪਣੇ ਹੀ ਪਾਇਲਟ ਨੂੰ ਭਾਰਤੀ ਸਮਝ ਪਾਕਿਸਤਾਨੀਆਂ ਨੇ ਉਤਾਰਿਆ ਮੌਤ ਦੇ ਘਾਟ

ਜੈਸਿਕਾ ਕੋਲ ਅਜਿਹਾ ਲਾਇਸੈਂਸ ਹੈ ਜੋ ਦੁਨੀਆ ਦੇ ਪਹਿਲੇ ਕਿਸੇ ਆਰਮਲੈੱਸ ( ਬਿਨਾਂ ਹੱਥ ) ਦੇ ਪਾਇਲਟ ਨੂੰ ਦਿੱਤਾ ਗਿਆ। ਇਸ ਵਜ੍ਹਾ ਕਾਰਨ ਇਸ ਮਹਿਲਾ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ ‘ਚ ਦਰਜ ਕੀਤਾ ਗਿਆ ਹੈ। ਜੈਸਿਕਾ ਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ ਸਗੋਂ ਹੋਰ ਛੋਟੇ ਵੱਡੇ ਕੰਮ ਵੀ ਪੈਰਾਂ ਨਾਲ ਕਰਨ ‘ਚ ਐਕਸਪਰਟ ਹੈ। ਇਸ ਵੀਡੀਓ ਵਿੱਚ ਤੁਸੀ ਆਪ ਹੀ ਵੇਖ ਲਵੋ ਜੈਸੀਕਾ ਕਿੰਝ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ-

ਦੱਸ ਦੇਈਏ ਕਿ ਅਮਰੀਕਾ ਦੇ ਐਰੀਜ਼ੋਨਾ ‘ਚ ਜਨਮੀ ਜੈਸਿਕਾ ਦੇ ਹੱਥ ਜਨਮ ਤੋਂ ਹੀ ਨਹੀਂ ਸਨ। 14 ਸਾਲ ਤੱਕ ਜੈਸਿਕਾ ਨੇ ਨਕਲੀ ਹੱਥ ਦੀ ਵਰਤੋਂ ਕੀਤੀ ਇਸ ਤੋਂ ਬਾਅਦ ਉਸ ਨੇ ਇਹ ਵੀ ਹਟਵਾ ਦਿੱਤੇ ਤੇ ਸਾਰੇ ਕੰਮ ਪੈਰਾਂ ਨਾਲ ਕਰਨ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ।ਉਦੋਂ ਤੋਂ ਹੀ ਇਹ ਆਪਣੇ ਸਾਰੇ ਕੰਮ ਪੈਰਾਂ ਨਾਲ ਕਰਦੀ ਆ ਰਹੀ ਹੈ ਨਾ ਸਿਰਫ ਡੇਲੀ ਰੁਟੀਨ ਦੇ ਕੰਮ ਸਗੋਂ ਕਾਰ ਚਲਾਉਣਾ, ਅੱਖਾਂ ਵਿੱਚ ਲੈਂਸ ਲਗਾਉਣਾ, ਗੈਸ ਭਰਨਾ, ਕੰਪਿਊਟਰ ਚਲਾਉਣ ਤੋਂ ਲੈ ਕੇ ਉਹ ਸਾਰੇ ਕੰਮ ਜੋ ਇੱਕ ਆਮ ਆਦਮੀ ਕਰ ਸਕਦਾ ਹੈ, ਉਹ ਕਰ ਰਹੀ ਹੈ। ਇਸ ਦੀ ਕੰਪਿਊਟਰ ‘ਤੇ ਟਾਈਪਿੰਗ ਸਪੀਡ 25 ਅੱਖਰ ਪ੍ਰਤੀ ਮਿੰਟ ਹੈ।

ਜੈਸਿਕਾ ਦੀ ਉਮਰ 34 ਸਾਲ ਦੀ ਹੈ ਅਤੇ ਉਸਨੂੰ ਇੰਟਰਨੈੱਟ ਸਰਫਿੰਗ, ਸਕੂਬਾ ਡਾਇਵਿੰਗ, ਘੁੜਸਵਾਰੀ ਦਾ ਬਹੁਤ ਸ਼ੌਕ ਹੈ। ਇੱਥੋਂ ਤੱਕ ਕਿ ਉਹ ਲਿਖਾਈ ਵੀ ਪੈਰਾਂ ਨਾਲ ਹੀ ਕਰਦੀ ਹੈ ਆਪਣੀ ਜੁੱਤੀਆਂ ਦੇ ਫਿੱਤੇ ਵੀ ਜੈਸਿਕਾ ਪੈਰਾਂ ਨਾਲ ਹੀ ਬੰਨਦੀ ਹੈ। ਜੈਸਿਕਾ ਨੇ 22 ਸਾਲ ਦੀ ਉਮਰ ‘ਚ ਜਹਾਜ਼ ਉਡਾਉਣਾ ਸਿੱਖਿਆ ਤੇ ਇਸ ਦੇ ਤਿੰਨ ਸਾਲ ਦੇ ਅੰਦਰ ਹੀ ਯਾਨੀ 25 ਸਾਲ ਵਿੱਚ ਹੀ ਇਸਨੂੰ ਲਾਇਸੈਂਸ ਮਿਲ ਗਿਆ। ਜਦੋਂ ਜੈਸਿਕਾ ਦਾ ਵਿਆਹ ਹੋਇਆ ਤਾਂ ਉਸ ਦੇ ਮੰਗੇਤਰ ਨੇ ਵੀ ਉਸ ਦੇ ਪੈਰਾਂ ਦੀ ਉਂਗਲ ‘ਚ ਮੁੰਦਰੀ ਪਾਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button