Breaking NewsD5 specialIndiaNewsTop News

ਖਰਾਬ ਮੌਸਮ ਕਾਰਨ ਦਿੱਲੀ ਏਅਰਪੋਰਟ ‘ਤੇ 40 ਫਲਾਈਟਾਂ ਪ੍ਰਭਾਵਿਤ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸੋਮਵਾਰ ਸਵੇਰੇ ਮੌਸਮ ਖ਼ਰਾਬ ਹੋ ਗਿਆ। ਦਿੱਲੀ-ਐਨਸੀਆਰ ਵਿੱਚ ਸਵੇਰ ਤੋਂ ਹੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਦਾ ਅਸਰ ਏਅਰਲਾਈਨਜ਼ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਖਰਾਬ ਮੌਸਮ ਕਾਰਨ ਦਿੱਲੀ ਏਅਰਪੋਰਟ ‘ਤੇ ਫਲਾਈਟ ਸੇਵਾ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਦਿੱਲੀ ਏਅਰਪੋਰਟ ਤੋਂ ਟਵੀਟ ਕਰਕੇ ਦਿੱਤੀ ਗਈ ਹੈ।

ਨਵਜੋਤ ਸਿੱਧੂ ਨਾਲ ਜੁੜੀ ਵੱਡੀ ਖ਼ਬਰ, ਜੇਲ੍ਹ ਚੋਂ ਆਇਆ ਬਾਹਰ?

ਏਅਰਪੋਰਟ ਅਥਾਰਟੀ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਸਬੰਧਤ ਏਅਰਲਾਈਨ ਤੋਂ ਆਪਣੀ ਉਡਾਣ ਦੀ ਜਾਣਕਾਰੀ ਲੈਣ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਏਅਰਲਾਈਨਾਂ ਨੂੰ ਆਮ ਵਾਂਗ ਕਰਨ ਵਿੱਚ ਸਮਾਂ ਲੱਗੇਗਾ, ਨਿਰਧਾਰਿਤ ਰਵਾਨਗੀ ਸਮੇਂ ਵਿੱਚ ਦੇਰੀ ਹੋ ਸਕਦੀ ਹੈ। ਖ਼ਰਾਬ ਮੌਸਮ ਕਾਰਨ ਆਈਜੀਆਈ ਹਵਾਈ ਅੱਡੇ ‘ਤੇ ਕਰੀਬ 40 ਜਹਾਜ਼ਾਂ ਦੀ ਉਡਾਣ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ ਵੱਲ ਆ ਰਹੇ ਕੁਝ ਜਹਾਜ਼ਾਂ ਨੂੰ ਹੋਰ ਸ਼ਹਿਰਾਂ ਵੱਲ ਮੋੜ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button