Breaking NewsD5 specialIndiaNewsPoliticsPunjab

ਸੁਖਬੀਰ ਬਾਦਲ ‘ਤੇ ਕੋਰੋਨਾ ਵਾਇਰਸ ਪਿਆ ਭਾਰੂ!

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਹੁਣ ਇਹ ਕੋਰੋਨਾ ਵਾਇਰਸ ਅਕਾਲੀ ਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਭਾਰੂ ਪੈਦਾ ਦਿਖਾਈ ਦੇ ਰਿਹਾ ਹੈ। ਦਰਅਸਲ ਅਕਾਲੀ ਦਲ ਦੇ ਵੱਲੋਂ ਮਾਨਸਾ ਦੇ ‘ਚ ਇੱਕ ਰੋਸ ਰੈਲੀ ਕੀਤੀ ਜਾਣੀ ਸੀ।

Sukhbir Badal ‘ਤੇ Corona Virus ਪਿਆ ਭਾਰੂ!

ਜਿਸਨੂੰ ਕੋਰੋਨਾ ਵਾਇਰਸ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਜਿਸਦੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਦੇ ਆਪਣੇ ਫੇਸਬੁੱਕ ਪੇਜ ਦੇ ਸਾਂਝੀ ਕੀਤੀ। ਸੁਖਬੀਰ ਸਿੰਘ ਬਾਦਲ ਨੇ ਲਿਖਿਆ ਹੈ ਕਿ ਖਰਾਬ ਮੌਸਮ ਅਤੇ ਕੋਰੋਨਾਵਾਇਰਸ ਕਾਰਨ ਸਮੂਹਿਕ ਸਿਹਤ ਸੁਰੱਖਿਆ ਨੂੰ ਤਵੱਜੋ ਦਿੰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਨੇ 7 ਮਾਰਚ ਦੀ ਮਾਨਸਾ ਵਿਖੇ ਨਿਰਧਾਰਤ ਰੋਸ ਰੈਲੀ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਬਾਦਲਾਂ ਨੂੰ ਵੱਡਾ ਝਟਕਾ!, ਅਕਾਲੀ ਦਲ ਦੀ ਸਾਬਕਾ ਐੱਮਪੀ ਤੇ ਸਾਬਕਾ ਮੰਤਰੀ ਮਿਲਗੇ ਢੀਂਡਸਾ ਨਾਲ!

ਸਿਹਤ ਵਿਭਾਗ ਦੇ ਮਾਹਿਰਾਂ ਵੱਲੋਂ ਦਿੱਤੀਆਂ ਗਈਆਂ ਵੱਡੇ ਇਕੱਠਾਂ ਤੋਂ ਪਰਹੇਜ਼ ਦੀਆਂ ਸਲਾਹਾਂ ਮੰਨਦੇ ਹੋਏ, ਅਸੀਂ 21 ਮਾਰਚ ਤੱਕ ਦੀਆਂ ਸਾਰੀਆਂ ਰੈਲੀਆਂ ਮੁਲਤਵੀ ਕਰ ਦਿੱਤੀਆਂ ਹਨ। ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖ਼ਿਆਲ ਰੱਖੋ, ਅਤੇ ਸੁਰੱਖਿਅਤ ਰਹੋ !

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button