Breaking NewsD5 specialIndiaNewsPoliticsPunjab

Sonia Gandhi ਨੇ ਕੈਪਟਨ ਨੂੰ ਝਾੜਿਆ! Bajwa ਦੀ ਗੱਲ ਛੱਡੋ, ਬਿਜਲੀ ਕਿਉਂ ਮਹਿੰਗੀ ਕੀਤੀ..

ਨਵੀਂ ਦਿੱਲੀ : ਵਿਧਾਨ ਸਭਾ ਦੇ ਦੋ ਦਿਨਾਂ ਇਜਲਾਸ ਤੋ ਬਾਅਦ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਵਿਖੇ ਕਾਂਗਰਸ ਚੇਅਰਪਰਸਨ ਸ੍ਰੀ ਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕੈਪਟਨ ਦੇ ਨਾਲ ਉਹਨਾਂ ਦੀ ਐਮ ਪੀ ਧਰਮਪਤਨੀ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜਦੂ ਰਹੇ। ਇਨ੍ਹਾਂ ਤਿੰਨੇ ਆਗੂਆਂ ਦੀ ਸੋਨੀਆਂ ਗਾਂਧੀ ਨਾਲ ਮੀਟਿੰਗ ਕਰੀਬ ਡੇਢ ਘੰਟੇ ਤੱਕ ਚੱਲਦੀ ਰਹੀ। ਜਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਸਬੰਧੀ ਸੋਨੀਆ ਗਾਂਧੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

Sonia Gandhi ਨੇ ਕੈਪਟਨ ਨੂੰ ਝਾੜਿਆ! Bajwa ਦੀ ਗੱਲ ਛੱਡੋ, ਬਿਜਲੀ ਕਿਉਂ ਮਹਿੰਗੀ ਕੀਤੀ..

ਜਾਣਕਾਰੀ ਅਨੁਸਾਰ ਇਸ ਮੁਲਾਕਾਤ ਦੌਰਾਨ ਕੈਪਟਨ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲ੍ਹੋ ਸਰਕਾਰ ਖਿਲਾਫ ਚੁੱਕੇ ਜਾ ਰਹੇ ਵਿਰੋਧੀ ਕਦਮਾਂ ਦੀ ਗੱਲ ਕਰਦਿਆ ਨਾਰਾਜ਼ਗੀ ਜਤਾਈ ਗਈ ਹੈ। ਕਿਉਕਿ ਬੀਤੇ ਦਿਨਾਂ ਤੋ ਬਾਜਵਾ ਇਕ ਵਾਰ ਫਿਰ ਸਰਗਰਮ ਹੋਏ ਨੇ ਅਤੇ ਬਾਜਵਾ ਕੈਪਟਨ ਵਿਚਕਾਰ ਪਹਿਲਾ ਤੋਂ ਹੀ 36 ਦਾ ਆਂਕੜਾ ਬਣਿਆ ਹੋਇਆ। ਹਾਲ ਹੀ ਵਿੱਚ ਬਾਜਵਾ ਨੇ ਪਹਿਲਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਛੇੜੀ ਸੀ ਤਾਂ ਵਿਧਾਨ ਸਭਾ ਇਜਲਾਸ ਦੌਰਾਨ ਬਾਜਵਾ ਨੇ ਕੈਪਟਨ ਅਮਰਿੰਦਰ ਨੂੰ ਖੁੱਲੀ ਚਿੱਠੀ ਲ਼ਿਖ ਕੇ ਸਰਕਾਰ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਘਟੀਆਂ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਉਹਨਾਂ ਦੀ ਹਟਾਉਣ ਦੀ ਮੰਗ ਵੀ ਕੀਤੀ ਸੀ।

ਜਿਸਤੇ ਕੈਪਟਨ ਨੇ ਸਖਤ ਇਤਰਾਜ਼ ਜਤਾਉਦਿਆ ਆਖਿਆ ਸੀ ਕਿ ਬਾਜਵਾ ਦਾ ਪੰਜਾਬ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਲਈ ਉਹ ਆਪਣੇ ਕੰਮ ਤੱਕ ਹੀ ਮਤਲਬ ਰੱਖਣ। ਇਸ ਮਾਮਲੇ ਤੋਂ ਇਲਾਵਾ ਕਈ ਹੋਰ ਮਾਮਲਿਆਂ ਉਪਰ ਵੀ ਇਸ ਮੁਲਾਕਾਤ ਦੌਰਾਨ ਚਰਚਾ ਕੀਤੀ ਗਈ ਪਰ ਡੇਢ ਘੰਟੇ ਦੀ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਇਹ ਤਿੰਨੋਂ ਪ੍ਰਮੁੱਖ ਆਗੂ ਮੀਡੀਆਂ ਨਾਲ ਗੱਲ ਕਰੇ ਬਗੈਰ ਹੀ ਚਲੇ ਗਏ ਪਰ ਜੋ ਵੀ ਐ ਕੈਪਟਨ ਵੱਲੋਂ ਕਾਂਗਰਸ ਪ੍ਰਧਾਨ ਨਾਲ ਮਿਲਕੇ ਸੋਨੀਆ ਗਾਂਧੀ ਨਾਲ ਕੀਤੀ ਗਈ ਇਸ ਮੁਲਾਕਾਤ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਵਿੱਚ ਕੁੱਝ ਨਵਾਂ ਜ਼ਰੂਰ ਕਰ ਸਕਦੀ ਹੈ। ਜਿਸ ਲਈ ਹਾਲੇ ਕੁੱਝ ਦਿਨਾਂ ਤੱਕ ਇੰਤਜ਼ਾਰ ਹੀ ਕਰਨਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button