Breaking NewsD5 specialEntertainmentNewsPoliticsPunjab

Singer Diljit Dosanjh ਦਾ MP Ravneet Bittu ਨੂੰ ਮੋੜਵਾਂ ਜਵਾਬ (Video)

ਜਲੰਧਰ : ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਆਪਣੇ ਗੀਤ ‘ਰੰਗਰੂਟ’ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ। ਉਥੇ ਹੀ ਦਿਲਜੀਤ ਦੋਸਾਂਝ ਨੇ ਇਸ ਗੀਤ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਨ੍ਹਾਂ ਨੇ ਕਿਹਾ ਕਿ ਇਹ ਗੀਤ 2014 ‘ਚ ਆਈ ਪੰਜਾਬੀ ਫਿਲਮ 1984 ‘ਚ ਹੈ। ਉਨ੍ਹਾਂ ਨੇ ਕਿਹਾ ਕਿ ਆਲ ਇੰਡੀਆ ਸੈਂਸਰ ਬੋਰਡ ਵੱਲੋਂ ਇਹ ਗੀਤ ਪਾਸ ਕੀਤਾ ਗਿਆ ਹੈ, ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਫਿਲਮ ਜਦੋਂ ਸੈਂਸਰ ਬੋਰਡ ਵੱਲੋਂ ਪਾਸ ਹੁੰਦੀ ਹੈ ਉਦੋਂ ਉਹ ਥਿਏਟਰ ‘ਚ ਲੱਗਦੀ ਹੈ।

India-China ਫ਼ੌਜ ਦੀ ਮੁੱਠਭੇੜ ਵਾਲੀ Live ਵੀਡੀਓ ਆਈ ਸਾਹਮਣੇ, ਦੇਖੋ ਭਾਰਤੀ ਸ਼ੇਰਾਂ ਦੇ ਜਿਗਰੇ

ਦਿਲਜੀਤ ਦੋਸਾਂਝ ਨੇ ਕਿਹਾ ਕਿ ਫਿਲਮ 1984 ਨੂੰ ਨੈਸ਼ਨਲ ਐਵਾਰਡ ਪ੍ਰਾਪਤ ਹੈ । ਇਸ ਲਈ ਉਨ੍ਹਾਂ ਨੇ ਕਿਹਾ ਹੈ ਕਿ ਜਿਸ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ ਉਸ ਫਿਲਮ ਦੇ ਗੀਤ ‘ਤੇ ਪਰਚਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ਮੈਨੂੰ ਇਸਦੇ ਬਾਰੇ ‘ਚ ਨਹੀਂ ਪਤਾ। ਉਨ੍ਹਾਂ ਨੇ ਕਿਹਾ ਕਿ ਇਸ ਗੀਤ ਨੂੰ ਲੈ ਕੇ ਕਾਂਗਰਸ ਵਿਧਾਇਕ ਨੂੰ ਕੋਈ ਗਲਤਫਹਿਮੀ ਹੋਈ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਦਿਲਜੀਤ ਨੇ ਇਹ ਗੀਤ ਸੋਸ਼ਲ ਮੀਡੀਆ ‘ਤੇ ਪਾਇਆ ਸੀ।

ਪੰਜਾਬ ‘ਚ ਮੰਤਰੀਆਂ ਦਾ ਨਹੀਂ ਅਫਸਰਾਂ ਦਾ ਹੈ ਰਾਜ!, ਮੰਤਰੀ ਦੇਣਗੇ ਅਸਤੀਫੇ?ਜੇ ਨਹੀਂ ਯਕੀਨ ਤਾਂ ਦੇਖੋ ਇਹ ਖਬਰ

ਇਸਨੂੰ ਲੈ ਕੇ ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਨੇ ਕਿਹਾ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ – ਚੀਨ ਵਿਵਾਦ ਅਤੇ ਭਾਰਤ ਨੂੰ ਗਲਤ ਠਹਿਰ ਕੇ ਸ਼ਹੀਦਾਂ ਦਾ ਨਿਰਦਾਰ ਕੀਤਾ ਹੈ। ਦੱਸ ਦਈਏ ਕਿ ਰਵਨੀਤ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਗਾਇਕ ਦਲਜੀਤ ਦੋਸਾਂਝ, ਜੈਜ਼ੀ ਬੀ ਅਤੇ ਪੰਨੂ ਦੇ ਖਿਲਾਫ ਸੂਬੇ ਦੇ ਹਰ ਥਾਣੇ ‘ਚ ਕੇਸ ਦਰਜ ਹੋਵੇ। ਬਿੱਟੂ ਨੇ ਕਿਹਾ ਪੰਨੂ ਚੀਨ ਦਾ ਸਮਰਥਨ ਕਰਕੇ ਦੇਸ਼ ‘ਚ ਫੁੱਟ ਪਾਉਣ ਦੀ ਸਾਜਿਸ਼ ਰਚ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button