NewsBreaking NewsD5 specialInternational

ਪਾਕਿਸਤਾਨ ‘ਚ ਦਰਦਨਾਕ ਹਾਦਸਾ, ਟ੍ਰੇਨ – ਵੈਨ ਦੀ ਟੱਕਰ ‘ਚ 19 ਸਿੱਖ ਸ਼ਰਧਾਲੂਆਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਪ੍ਰਾਂਤ ਤੋਂ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇੱਕ ਪੈਸੇਂਜਰ ਟ੍ਰੇਨ ਸਿੱਖ ਸ਼ਰਧਾਲੂਆਂ ਨਾਲ ਭਰੀ ਵੈਨ ਨਾਲ ਟਕਰਾ ਗਈ, ਜਿਸਦੇ ਨਾਲ 19 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਪੰਜਾਬ ਦੇ ਸ਼ੇਖੂਪੁਰਾ ‘ਚ ਫਰੂਕਾਬਾਦ ਦੀ ਹੈ। ਜਾਣਕਾਰੀ ਅਨੁਸਾਰ ਕਰਾਚੀ ਤੋਂ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਪੈਸੇਂਜਰ ਟ੍ਰੇਨ ਸ਼ੇਖੂਪੁਰਾ ਜਾ ਰਹੀ ਸੀ, ਉਦੋਂ ਉਹ ਵੈਨ ਨਾਲ ਟਕਰਾ ਗਈ।

ਖਹਿਰਾ ਨੇ ਕੀਤੇ ਵੱਡੇ ਖ਼ੁਲਾਸੇ, ਕੈਪਟਨ ਸਰਕਾਰ ਨੂੰ ਪਾਈਆਂ ਭਾਜੜਾਂ! Sukhpal Khaira | Modi | Captain

ਇਸ ਹਾਦਸੇ ‘ਚ 19 ਸਿੱਖ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਮੌਕੇ ‘ਤੇ ਪ੍ਰਸ਼ਾਸਨ ਅਤੇ ਰਾਹਤ ਬਚਾਅ ਕਰਮਚਾਰੀ ਪਹੁੰਚ ਚੁੱਕੇ ਹਨ ਅਤੇ ਜਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ‘ਚ ਪਾਕਿਸਤਾਨ ਦੇ ਕਰਾਚੀ ‘ਚ ਵੀ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਕਰੀਬ 5 ਲੋਕਾਂ ਦੀ ਮੌਤ ਹੋਈ ਸੀ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button