Breaking NewsD5 specialNewsPunjab

1962-65 ਤੇ 1971 ਦੀ ਜੰਗ ਲੜ੍ਹਨ ਵਾਲੇ ਕੈਪਟਨ ਤੋਂ ਸੁਣੋ ਹੱਡਬੀਤੀ | ਘਰ ਬਹਿ ਕੇ ਬੜ੍ਹਕਾਂ ਮਾਰਨ ਵਾਲੇ ਆਹ ਸੁਣਨ

ਬਰਨਾਲਾ : ਇਕ ਪਾਸੇ ਜਿਥੇ ਭਾਰਤ-ਚੀਨ ਵਿਚਾਲੇ ਵਿਵਾਦ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਆਜ਼ਾਦ ਭਾਰਤ ਦੇ ਲਈ ਤਿੰਨ ਜੰਗਾਂ ਲੜਨ ਵਾਲੇ ਰਿਟਾਇਰਡ ਕੈਪਟਨ ਦਰਬਾਰਾ ਸਿੰਘ ਨੇ ਮੌਜੂਦਾ ਹਾਲਾਤ ‘ਤੇ ਚਿੰਤਾ ਜਤਾਈ ਹੈ। ਪੰਜਾਬ ਦੇ ਬਰਨਾਲਾ ‘ਚ ਰਹਿ ਰਹੇ ਕੈਪਟਨ ਦਰਬਾਰਾ ਸਿੰਘ 4 ਸਿੱਖ ਰੈਜ਼ੀਮੈਂਟ ‘ਚ ਜਿਸ ਨੂੰ ਆਜ਼ਾਦੀ ਤੋਂ ਪਹਿਲਾਂ ਸਾਰਾਗੜ੍ਹੀ ਰੈਜ਼ੀਮੈਂਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ 1961 ‘ਚ ਭਰਤੀ ਹੋਏ।

ਢੀਂਡਸਾ ਕੱਢ ਲਿਆਇਆ ਬਾਦਲਾਂ ਦਾ ਖਾਤਾ! ਸੁਣੋ ਕਿਵੇਂ ਪੰਜਾਬੀਆਂ ਨਾਲ ਇਕ ਹੋਰ ਧੋਖਾ ਕੀਤਾ

1962 ‘ਚ ਚੀਨ ਨਾਲ ਜੰਗ ਦੌਰਾਨ ਹਿੱਸਾ ਲਿਆ। ਫੇਰ 1965 ਅਤੇ 1971 ਦੀ ਜੰਗ ਦੌਰਾਨ ਪਾਕਿਸਤਾਨ ਨਾਲ ਟੱਕਰ ਲਈ। ਦਰਬਾਰਾ ਸਿੰਘ ਨੇ ਸਰਕਾਰ ਨੂੰ ਜੰਗ ਦੀ ਬਜਾਏ ਮਸਲਾ ਸੁਲਝਾਉਣ ਦੀ ਸਲਾਹ ਦਿੱਤੀ ਹੈ। 20 ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਹਨਾਂ ਰੋਸ ਜਤਾਇਆ ਕਿ ਸਿਰਫ਼ ਸ਼ਹਾਦਤ ਦੇ ਦਿਨ ਹੀ ਸ਼ਹੀਦਾਂ ਨੂੰ ਯਾਦ ਰੱਖਿਆ ਜਾਂਦਾ ਹੈ ਤੇ ਬਾਅਦ ‘ਚ ਭੁਲਾ ਦਿੱਤਾ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button