Breaking NewsD5 specialIndiaNewsPunjab

SI Harjeet Singh ਦਾ ਹੱਥ ਜੁੜਿਆ, DGP ਨੇ ਇਕ ਹੋਰ ਐਲਾਨ ਕੀਤਾ

ਪਟਿਆਲਾ : ਜ਼ਿਕਰ ਜਬ ਕਰੋਨਾ ਪਰ ਜੀਤ ਕਾ ਹੋਗਾ, ਪੰਜਾਬ ਮੇਂ ਪਹਿਲਾ ਨਾਮ ਹਰਜੀਤ ਕਾ ਹੋਗਾ…..ਅਖੌਤੀ ਨਿਹੰਗਾਂ ਦੇ ਹਮਲੇ ‘ਚ ਹੱਥ ਕੱਟੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੇ ਐੱਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਜਾ ਰਿਹਾ ਹੈ। ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ‘ਤੇ ਅੱਜ ਪੂਰੇ ਪੰਜਾਬ ਅੰਦਰ ਹਰਜੀਤ ਸਿੰਘ ਦੀ ਨੇਮ ਪਲੇਟ ਲਗਾ ਕੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਡੀਜੀਪੀ ਦਾ ਕਹਿਣਾ ਹੈ ਕਿ ਪੁਲਿਸ ਜਵਾਨ, ਡਾਕਟਰ ਤੇ ਨਰਸਿੰਗ ਸਟਾਫ਼ ਸਣੇ ਫਰੰਟ ਲਾਇਨ ‘ਤੇ ਲੜਨ ਵਾਲੇ ਯੋਧਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ ਹੈ।

BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ

ਡੀਜੀਪੀ ਨੇ ਵੀ ਆਪਣੀ ਨੇਮ ਪਲੇਟ ਹਰਜੀਤ ਸਿੰਘ ਦੇ ਨਾਮ ਦੀ ਲਗਾਈ। ਪਟਿਆਲਾ ਦੇ ਆਈਜੀ ਜਤਿੰਦਰ ਸਿੰਘ ਔਲਖ ਨੇ ਵੀ ਹਰਜੀਤ ਸਿੰਘ ਦੀ ਨੇਮ ਪਲੇਟ ਲਗਾਈ। ਏਸ ਮੁਹਿੰਮ `ਚ ਆਮ ਲੋਕਾਂ ਵੀ ਸ਼ਾਮਲ ਹੋ ਰਹੇ ਹਨ ਮੋਗਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ `ਚ ਨਿਹੰਗਾਂ ਸਿੰਘ ਵੀ ਏਸ ਮੁਹਿੰਮ ਦਾ ਹਿੱਸਾ ਬਣਾ ਰਹੇ ਹਨ ਕਾਬਿਲੇਗੌਰ ਹੈ ਕਿ ਹਰਜੀਤ ਸਿੰਘ ਦਾ ਪਟਿਆਲਾ ਸਬਜ਼ੀ ਮੰਡੀ ਦੇ ਬਾਹਰ ਨਿਹੰਗਾਂ ਨੇ ਹੱਥ ਕੱਟ ਦਿੱਤਾ ਸੀ। ਪੀਜੀਆਈ `ਚ ਹਰਜੀਤ ਸਿੰਘ ਦਾ ਹੱਥ ਜੋੜ ਦਿੱਤਾ ਗਿਆ ਸੀ ਤੇ ਹੁਣ ਉਡੀਕ ਹੈ ਹਰਜੀਤ ਸਿੰਘ ਦੀ ਵਾਪਸੀ ਦੀ। ਜਦੋਂ ਐੱਸ.ਆਈ. ਹਰਜੀਤ ਸਿੰਘ ਆਪਣੇ ਡਿਊਟੀ `ਤੇ ਵਾਪਸ ਪਰਤੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button