Breaking NewsD5 specialNewsPunjab

ਤੇਂਦੂਏ ਨੇ ਫੈਲਾਈ ਇਲਾਕੇ ‘ਚ ਸਨਸਨੀ, ਦੋ ਲੋਕਾਂ ਨੂੰ ਕੀਤਾ ਜ਼ਖ਼ਮੀ (ਵੀਡੀਓ)

ਜਲੰਧਰ : ਜਲੰਧਰ ਦੇ ਲੰਮਾ ਪਿੰਡ ‘ਚ ਤੇਂਦੂਏ ਵੱਲੋਂ ਲਗਭਗ 10 ਘੰਟੇ ਲੋਕਾਂ ਵਿਚ ਦਹਿਸ਼ਤ ਪਾਉਣ ਤੋਂ ਬਾਅਦ ਆਖਰ ਦੇਰ ਸ਼ਾਮ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਲੋਕਾਂ ਦੀ ਮਦਦ ਨਾਲ ਫੜ ਲਿਆ ਹੈ। ਤੇਂਦੂਆ ਨੂੰ ਕਾਬੂ ਕਰਨ ਲ਼ਈ ਮੁਲਾਜ਼ਮਾਂ ਨੂੰ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਜਦੋਂ ਤੇਂਦੂਏ ਨੂੰ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਹ ਅਚਾਨਕ ਬਾਹਰ ਨਿਕਲ ਗਿਆ ਤੇ ਇਕ ਮੁਲਾਜ਼ਮ ਉਤੇ ਛਾਲ ਮਾਰ ਦਿੱਤੀ। ਜਿਸ ਨਾਲ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

Read Also ਅੰਮ੍ਰਿਤਸਰ ‘ਚ ਅਣਪਛਾਤੇ ਵਿਅਕਤੀ ਦੀ ਲਾਸ਼ ਨੇ ਫੈਲਾਈ ਸਨਸਨੀ

ਜਿਸ ਕਾਰਨ ਹਰ ਪਾਸੇ ਭਾਜੜ ਮੱਚ ਗਈ ਬਾਅਦ ਵਿਚ ਕਾਫੀ ਦੇਰ ਮੁਲਾਜਮ ਉਸ ਦੇ ਪਿੱਛੇ ਭੱਜਦੇ ਰਹੇ। ਇਸ ਦੇ ਬਾਵਜੂਦ ਤੇਂਦੂਆਂ ਕਾਬੂ ਹੇਠ ਨਹੀਂ ਆਇਆ ਤੇ ਪਿੰਡ ਵਿਚ ਹੀ ਇਕ ਹੋਰ ਘਰ ਵਿਚ ਜਾ ਵੜੀਆਂ ਪਰ ਇਸ ਤੋਂ ਪਹਿਲਾਂ ਜੰਗਲਾਤ ਵਿਭਾਗ ਦੇ ਅਧਿਕਾਰੀ ਉਸ ਨੂੰ 2 ਬੇਹੋਸ਼ੀ ਦੇ ਟੀਕੇ ਲਗਾਉਣ ਵਿਚ ਕਾਮਯਾਬ ਹੋ ਗਏ। ਕਈ ਘੰਟੇ ਉਕਤ ਘਰ ਵਿਚ ਤੇਂਦੂਏ ਦੇ ਲੁਕੇ ਰਹਿਣ ਮਗਰੋਂ ਆਖਰ ਕਾਫੀ ਮੁਸ਼ਕਤ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਸਥਾਨਕ ਲੋਕਾਂ ਨਾਲ ਉਸਨੂੰ ਕਾਬੂ ਕਰਨ ਵਿਚ ਸਫਲ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button