PunjabTop News

SGPC ਨੇ ਲਾਂਚ ਕੀਤਾ ਆਪਣਾ YouTube ਚੈਨਲ, ਪੰਜਾਬ ਸਰਕਾਰ ਤੇ ਲਗਾਏ ਪੈਸਿਆਂ ਦਾ ਲਾਲਚ ਦੇਣ ਦੇ ਇੰਲਜ਼ਾਮ

SGPC ਵੱਲੋਂ ਅੱਜ ਆਪਣਾ ਯੂਟਿਊਬ ਚੈਨਲ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਪੂਸ਼ਟੀ ਖੁਦ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਟਿਊਬ ਚੈਨਲ ਪ੍ਰਸਾਰਣ ਦੇ ਸਾਰੇ ਅਧਿਕਾਰ SGPC ਕੋਲ ਰਾਖਵੇ ਰਹਿਣਗੇ। ਹੁਣ YouTube ਤੇ ਗੁਰਬਾਣੀ ਪ੍ਰਸਾਰਣ ਲਾਈਵ 24 ਘੰਟੇ ਚੱਲਦਾ ਰਹੇਗਾ। ਉਥੇ ਹੀ SGPC ਜੱਲਦ ਹੀ ਆਪਣਾ Satellite ਚੈਨਲ ਲਾਂਚ ਕਰੇਗੀ। ਜਦੋਂ ਤੱਕ Satellite ਚੈਨਲ ਲਾਂਚ ਨਹੀਂ ਹੁੰਦਾ ਉਦੋ ਤੱਕ ਗੁਰਬਾਣੀ ਪ੍ਰਸਾਰਣ ਨਿਜੀ ਟੀ.ਵੀ ਚੈਨਲ ਤੇ ਲਾਈਵ ਚੱਲਦਾ ਰਹੇਗਾ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿਘ ਨੇ ਪਹਿਲਾ ਹੁੰਕਮ ਦਿੱਤੇ ਸੀ ਕਿ SGPC ਆਪਣੇ ਤੌਰ ਤੇ ਗੁਰਬਾਣੀ ਪ੍ਰਸਾਰਣ ਕਰੇ।

ਇਹ ਵੀ ਪੜ੍ਹੋ: ਏਡੀਜੀਪੀ ਫਾਰੂਕੀ ਦੀ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ, ਮੁਲਾਜ਼ਮ ਜ਼ਖ਼ਮੀ

ਪੰਜਾਬ ਸਰਕਾਰ ‘ਤੇ ਲਗਾਏ ਵੱਡੇ ਇੰਲਜ਼ਾਮ

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਕੁਝ ਮੈਂਬਰਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਸੀ ਪਰ ਸਾਡੇ ਮੈਂਬਰ ਇਸ ਲਾਲਚ ਵਿਚ ਨਹੀਂ ਫਸੇ। ਉਨ੍ਹਾਂ ਕਿਹਾ ਕਿ ਸਾਡੇ ਕੁਝ ਮੈਂਬਰਾਂ ਨੂੰ ਐਗਜੀਕਿਊਟਿਵ ਮੀਟਿੰਗ ਦਾ ਵਿਰੋਧ ਕਰਨ ਦਾ ਦਬਾਅ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰੇ ਤੱਕ ਹਰ ਗੱਲ ਦੀ ਪਹੁੰਚ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੀ ਦਿਨੀ ਸਾਡੇ ਇਕ ਕਰੀਬੀ ਨੂੰ ਅਪਰੋਚ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button