Breaking NewsPunjabTop News

SDM ਭੁਲੱਥ ਦੀ ਸ਼ਿਕਾਇਤ ਤੇਸੁਖਪਾਲ ਖਹਿਰਾ ਤੇ ਪਰਚਾ ਦਰਜ

ਕਪੂਰਥਲਾ:  ਜ਼ਿਲ੍ਹਾ ਕਪੂਰਥਲਾ ਦੇ ਥਾਣਾ ਭੁਲੱਥ ਦੀ ਪੁਲਿਸ ਨੇ ਐਸ ਡੀ ਐਮ ਭੁਲੱਥ ਸੰਜੀਵ ਸ਼ਰਮਾ ਪੀ ਸੀ ਐਸ ਦੀ ਸ਼ਿਕਾਇਤ ਤੇ ਹਲਕਾ ਭੁਲੱਥ ਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਵੱਖ ਵੱਖ ਧਾਰਾਵਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ। 29 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਐਸ ਡੀ ਐਮ ਭੁਲੱਥ ਨੇ ਦੱਸਿਆ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋ ਉਨਾ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨਾ ਦੇ ਦਫਤਰੀ ਕੰਮ ਵਿੱਚ ਦਖਲ ਅੰਦਾਜੀ ਕਰ ਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਧਾਇਕ ਖਹਿਰਾ ਵੱਲੋਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। 

29 ਮਾਰਚ ਨੂੰ ਵਿਧਾਇਕ ਖਹਿਰਾ ਵੱਲੋ ਆਪਣੇ ਸਮਰਥਕਾ ਨਾਲ ਐਸ ਡੀ ਐਮ ਦਫਤਰ ਦਾ ਘਿਰਾਉ ਕੀਤਾ ਅਤੇ ਫੇਸਬੁੱਕ ਤੇ ਲਾਇਵ ਹੋ ਕੇ ਉਹਨਾਂ ਨੂੰ ਬੇਇੱਜਤ ਕਰਨ ਲਈ ਬੇਲੋੜੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਇਸ ਤੋ ਇਲਾਵਾ ਦਫਤਰ ਵਿੱਚ ਧੱਕੇਸ਼ਾਹੀ ਦਾ ਮਾਹੋਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸ ਡੀ ਐਮ ਭੁਲੱਥ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ  ਬਾਅਦ ਥਾਣਾ ਭੁਲੱਥ ਦੀ ਪੁਲਿਸ ਵੱਲੋ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਮੁਕੱਦਮਾ ਨੰਬਰ 25 ਧਾਰਾਂ 186, 189,342,500,506  ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button