Breaking NewsD5 specialIndiaNewsPoliticsPunjab

ਕੌਣ ਹੈ ਮੁਸਲਮਾਨਾਂ ਦੇ ਖ਼ੂਨ ਦਾ ਪਿਆਸਾ? ਜਦੋਂ ਜੱਜ ਨੇ ਆਪ ਵਿਖਾਈ ਵੀਡੀਓ

ਨਵੀਂ ਦਿੱਲੀ : ਉੱਤਰ ਪੂਰਬੀ ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਅਤੇ ਹੱਕ ‘ਚ ਡਟੇ ਲੋਕਾਂ ਵਿਚਾਲੇ ਹਿੰਸਾ ਹੋਈ। ਚਾਰ ਦਿਨ ਦਿੱਲੀ ਅੱਗ ਵਿੱਚ ਝੁਲਸੀ,ਹਰ ਪਾਸੇ ਮਾਤਮ ਹੀ ਮਾਤਮ। ਦਿੱਲੀ ਪੁਲਿਸ ਨਾਕਾਮ ਦੰਗਾਕਾਰੀਆਂ ਦਾ ਬੋਲਬਾਲਾ ਕਿਤੇ ਵਾਹਨਾਂ ਨੂੰ ਫੂਕ ਦਿੱਤਾ ਗਿਆ, ਕਿਤੇ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੱਥਰਬਾਜ਼ੀ ਤੋਂ ਲੈ ਕੇ ਗੋਲੀਆਂ ਤੱਕ ਚਲਾਈਆਂ ਗਈਆਂ। ਇਕ ਦੂਜੇ ਦੇ ਖ਼ੂਨ ਦੇ ਪਿਆਸੇ ਸੜਕਾਂ ‘ਤੇ ਉਤਰੇ ਨਜ਼ਰ ਆਏ। ਕੁਝ ਇਹੀ ਹਾਲ ਰਿਹਾ ਬੀਤੇ ਦਿਨਾਂ ‘ਚ ਦਿੱਲੀ ਦਾ। ਹੁਣ ਵੀ ਦਹਿਸ਼ਤ ਦਾ ਮਾਹੌਲ ਹੈ ਪ੍ਰਦਰਸ਼ਨਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ।

ਦਿੱਲੀ ਹਿੰਸਾ ਦੀ ਅਸਲ ਰਿਪੋਰਟ | ਕੌਣ ਹੈ ਮੁਸਲਮਾਨਾਂ ਦੇ ਖ਼ੂਨ ਦਾ ਪਿਆਸਾ? ਜਦੋਂ ਜੱਜ ਨੇ ਆਪ ਵਿਖਾਈ ਵੀਡੀਓ

ਬੁੱਧਵਾਰ ਦੇਰ ਰਾਤ ਤੱਕ 27 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ। ਜਦਕਿ 200 ਤੋਂ ਵੱਧ ਜ਼ਖ਼ਮੀ ਹਸਪਤਾਲਾਂ ਵਿੱਚ ਤੜਫ ਰਹੇ ਹਨ। 106 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ 18 ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਹਾਈ ਕੋਰਟ ਦੀ ਫਟਕਾਰ ਨੇ ਦਿੱਲੀ ਪੁਲਿਸ ਨੂੰ ਸਵਾਲਾਂ ਦੇ ਘੇਰੇ ‘ਚ ਖੜਾ ਕੀਤਾ ਹੈ। ਜਸਟਿਸ ਐੱਸ ਮੁਰਲੀਧਰ ਅਤੇ ਜਸਟਿਸ ਤਲਵੰਤ ਸਿੰਘ ਦੇ ਬੈਂਚ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਬੈਂਚ ਨੇ ਟਿੱਪਣੀ ਕੀਤੀ ਕਿ ਦਿੱਲੀ ‘ਚ 1984 ਵਰਗਾ ਸਿੱਖ ਕਤਲੇਆਮ ਦੁਬਾਰਾ ਨਹੀਂ ਹੋਣ ਦਿਆਂਗੇ।

ਸੁਣਵਾਈ ਦੌਰਾਨ ਭਾਜਪਾ ਆਗੂ ਦੀ ਵੀਡੀਓ ਵਿਖਾ ਕੇ ਤਿੰਨ ਭਾਜਪਾ ਲੀਡਰ ਅਨੁਰਾਗ ਠਾਕੁਰ, ਕਪਿਲ ਮਿਸ਼ਰਾ ਅਤੇ ਪਰਵੇਸ਼ ਵਰਮਾ ‘ਤੇ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ। ਸੁਪਰੀਮ ਕੋਰਟ ਨੇ ਵੀ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਜਦੋਂ ਭੜਕਾਊ ਬਿਆਨ ਦਿੱਤੇ ਗਏ ਸਨ, ਓਸ ਵੇਲੇ ਐਕਸ਼ਨ ਲਿਆ ਜਾਣਾ ਚਾਹੀਦਾ ਸੀ।ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਦਿੱਲੀ ਦੀਆਂ ਸੜਕਾਂ ‘ਤੇ ਉਤਰਨਾ ਪਿਆ। ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਜੈ ਸ੍ਰੀ ਰਾਮ ਦੇ ਨਾਅਰੇ ਸੁਣਾਈ ਦਿੱਤੇ।

ਲਓ ਜੀ ਸਿੱਧੂ-ਸੋਨੀਆ ਦੀ ਮੀਟਿੰਗ ਹੋਈ ਸਫ਼ਲ,ਸੋਨੀਆ ਗਾਂਧੀ ਨੇ ਕੀਤਾ ਐਲਾਨ!,ਜਲਦ ਮਿਲੇਗਾ ਆਹ ਵੱਡਾ ਅਹੁਦਾ

ਕਿਤੇ ਕਿਤੇ ਲੋਕਾਂ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪਿਆ। ਡੋਵਾਲ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਦਿੱਲੀ ‘ਚ ਭੜਕੇ ਦੰਗਿਆਂ ਦਾ ਮਾਮਲਾ ਸੰਯੁਕਤ ਰਾਸ਼ਟਰ ਤੱਕ ਪਹੁੰਚ ਚੁੱਕਿਆ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰ ਪੂਰਬੀ ਦਿੱਲੀ ਦਾ ਦੌਰਾ ਕੀਤਾ। ਲੋਕਾਂ ਨਾਲ ਗੱਲਬਾਤ ਕੀਤੀ ਜ਼ਿਕਰ ਏ ਖ਼ਾਸ ਹੈ ਕਿ ਦਿੱਲੀ ਪੁਲਿਸ ਦਿੱਲੀ ਸਰਕਾਰ ਦੇ ਅਧੀਨ ਨਹੀਂ ਚੱਲਦੀ।

ਕੇਂਦਰ ਦੇ ਅੰਡਰ ਹੈ ਓਧਰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫ਼ਾ ਮੰਗਿਆ ਹੈ ਤਾਂ ਪ੍ਰਿਅੰਕਾ ਗਾਂਧੀ ਨੇ ਸੜਕ `ਤੇ ਉਤਰ ਕੇ ਕਾਂਗਰਸੀ ਆਗੂਆਂ ਨਾਲ ਪੈਦਲ ਮਾਰਚ ਕੱਢਿਆ ਅਤੇ ਸ਼ਾਂਤੀ ਦੀ ਅਪੀਲ ਕੀਤੀ। ਦਿੱਲੀ ਦੰਗਿਆਂ ਦੀ ਗੂੰਜ ਪੰਜਾਬ ‘ਚ ਵੀ ਸੁਣਾਈ ਦੇ ਰਹੀ ਹੈ। ਸ੍ਰੀ ਅਕਾਲ ਤਖ਼ਤ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਪੀੜਤਾਂ ਨੂੰ ਸ਼ਰਨ ਦੇਣ ਦੀ ਅਪੀਲ ਕੀਤੀ ਹੈ। ਦਿੱਲੀ ਦੇ ਗੁਰਦੁਆਰਾ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਹਿੰਸਾ ਦਾ ਸ਼ਿਕਾਰ ਲੋਕਾਂ ਨੂੰ ਲੰਗਰ ਮੁਹੱਈਆ ਕਰਨ ਦੇ ਨਾਲ ਹਰ ਸੰਭਵ ਮਦਦ ਕੀਤੀ ਜਾਵੇ।

Breaking-Raja Warring ਹੋਇਆ ਬਾਗ਼ੀ!, ਵੱਡੇ ਔਹਦੇ ਤੋਂ ਦਿੱਤਾ ਅਸਤੀਫਾ, Navjot Sidhu ਲਈ ਲਿਆ ਸਟੈਂਡ!

ਦਿੱਲੀ ਹਿੰਸਾ ਖ਼ਿਲਾਫ਼ ਪੰਜਾਬ ‘ਚ ਵੱਖ ਵੱਖ ਥਾਵਾਂ `ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਬਰਨਾਲਾ, ਮਲੇਰਕੋਟਲਾ ਅਤੇ ਮਾਨਸਾ ‘ਚ ਜਥੇਬੰਦੀਆਂ ਵੱਲੋਂ ਪੁਤਲਾ ਫੂਕ ਕੇ ਕੇਂਦਰ ਖ਼ਿਲਾਫ਼ ਗੁੱਸਾ ਕੱਢਿਆ। ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਢਾਅ ਲਾਉਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਫਿਰਕੂ ਹਿੰਸਾ ਨੂੰ ਹਵਾ ਦਿੱਤੀ ਜਾ ਰਹੀ ਹੈ।ਇਕ ਪਾਸੇ ਸ਼ਾਹੀਨ ਬਾਗ ‘ਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮੋਰਚਾ ਲੱਗਿਆ ਹੋਇਆ ਹੈ।

ਦੂਜੇ ਪਾਸੇ ਉੱਤਰ ਪੂਰਬੀ ਦਿੱਲੀ `ਚ ਹੋਏ ਦੰਗੇ ਦਿੱਲੀ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ। ਇਲਜ਼ਾਮਾਂ ਮੁਤਾਬਕ ਆਰ.ਐੱਸ.ਐੱਸ. ਅਤੇ ਭਾਜਪਾ ਦੇ ਇਸ਼ਾਰੇ `ਤੇ ਦੰਗੇ ਭੜਕਾਏ ਗਏ ਪਰ ਇਹ ਸਿਰਫ਼ ਇਲਜ਼ਾਮ ਹਨ। ਓਧਰ ਦਿੱਲੀ ਹਾਈ ਕੋਰਟ ਦੇ ਜਸਟਿਸ ਐੱਸ. ਮੁਰਲੀਧਰ ਦਾ ਪੰਜਾਬ-ਹਰਿਆਣਾ ਹਾਈ ਕੋਰਟ `ਚ ਤਬਾਦਲਾ ਹੋਣ `ਤੇ ਵੀ ਸਿਆਸਤ ਗਰਮਾਈ ਹੋਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਹ ਤਬਾਦਲਾ ਪਹਿਲਾਂ ਤੋਂ ਤੈਅ ਸੀ। ਖੈਰ, ਉਮੀਦ ਹੈ ਕਿ ਜਲਦ ‘ਚ ਦਿੱਲੀ ਦਾ ਮਾਹੌਲ ਸ਼ਾਂਤ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button