Breaking NewsEntertainmentNews

ਸਪਨਾ ਚੌਧਰੀ ਦੀ ਪਰਫਾਰਮੈਂਸ ਦੌਰਾਨ ਅਜਿਹਾ ਮਚਿਆ ਹੰਗਾਮਾ ਕਿ ਹੋ ਗਈ ਇੱਕ ਦੀ ਮੌਤ

ਮੁੰਬਈ : ਹਰਿਆਣਵੀ ਡਾਂਸਰ ਸਪਨਾ ਚੌਧਰੀ ਤੇ ਅਦਾਕਾਰਾ ਸਪਨਾ ਚੌਧਰੀ ਦੇ ਪ੍ਰੋਗਰਾਮ ‘ਚ ਕਾਫੀ ਹੰਗਾਮਾ ਹੋਇਆ। ਸਪਨਾ ਚੌਧਰੀ ਪ੍ਰੋਗਰਾਮ ‘ਚ ਪੇਸ਼ਕਾਰੀ ਦੇਣ ਪਹੁੰਚੀ ਸੀ। ਇਸੇ ਦੌਰਾਨ ਉਥੇ ਭੀੜ ‘ਚ ਭੱਜ-ਦੌੜ ਮਚ ਗਈ ਤੇ ਇਸ ਭੱਜ-ਦੌੜ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਭੱਜ-ਦੌੜ ‘ਚ 12 ਲੋਕ ਜ਼ਖਮੀ ਹੋਏ ਹਨ। ਦਰਅਸਲ ‘ਚ ਸਪਨਾ ਚੌਧਰੀ 15 ਨਵੰਬਰ ਨੂੰ ਬਿਹਾਰ ਦੇ ਬੇਗੁਸਰਾਏ ‘ਚ ਇਕ ਪ੍ਰੋਗਰਾਮ ‘ਚ ਪੇਸ਼ਕਾਰੀ ਦੇਣ ਪਹੁੰਚੀ ਸੀ ਇਸ ਦੌਰਾਨ ਇਹ ਹਾਦਸਾ ਵਾਪਰਿਆ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਉਥੇ ਮੌਜੂਦਾ ਲੋਕਾਂ ਤੇ ਕਾਫੀ ਲਾਠੀਆਂ ਵੀ ਵਰਸਾਈਆ।

Read Also ਜਦੋਂ ਸਪਨਾ ਚੌਧਰੀ ਦੇ ਇਸ ਗਾਣੇ ‘ਤੇ ਨੱਚੇ ਵਿਰਾਟ….

ਜਾਣਕਾਰੀ ਮੁਤਾਬਕ, ਬੇਗੁਸਰਾਏ ਜਿਲੇ ਦੇ ਬਛਵਾਰਾ ਥਾਣੇ ਦੇ ਭਰੌਲ ‘ਚ ਛਠ ਪੂਜਾ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ‘ਤੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਪਰਫਾਰਮੈਂਸ ਕਰਨ ਲਈ ਬੁਲਾਇਆ ਗਿਆ ਸੀ। ਸਪਨਾ ਨੂੰ ਦੇਖਣ ਲਈ ਉਸ ਦੇ ਹਜ਼ਾਰਾਂ ਫੈਨਜ਼ ਪਹੁੰਚੇ ਸਨ। ਜਿਵੇਂ ਹੀ ਸਪਨਾ ਚੌਧਰੀ ਨੇ ਆਪਣੇ ਅੰਦਾਜ਼ ‘ਚ ਠੁਮਕੇ ਲਾਉਣੇ ਸ਼ੁਰੂ ਕੀਤੇ ਤਾਂ ਭੀੜ ਬੇਕਾਬੂ ਗੋ ਗਈ ਤੇ ਬੈਰੀਕੇਡਿੰਗ ਨੂੰ ਤੋੜ ਕੇ ਮੰਚ ‘ਤੇ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਇਸ ਦੌਰਾਨ ਉਥੇ ਭੱਜ-ਦੌੜ ਵਾਲਾ ਮਾਹੌਲ ਬਣ ਗਿਆ, ਜਿਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button