EntertainmentTop News

Salman Khan ਨੂੰ ਮੁੰਬਈ ਪੁਲਿਸ ਵੱਲੋਂ ਅਸਲਾ ਲਾਇਸੈਂਸ ਜਾਰੀ

ਮੁੰਬਈ : ਹਾਲ ਹੀ ‘ਚ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਸਵੇਰ ਦੀ ਸੈਰ ਕਰਦੇ ਸਮੇਂ ਬੈਂਚ ‘ਤੇ ਪਈ ਇਕ ਚਿੱਠੀ ਮਿਲੀ ਸੀ, ਜਿਸ ‘ਚ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ ਅਦਾਕਾਰ ਸਲਮਾਨ ਖਾਨ ਦੀ ਮੌਤ ਬਾਰੇ ਲਿਖਿਆ ਗਿਆ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਖਾਨ ਨੇ ਆਪਣੇ ਸਵੈ-ਰੱਖਿਆ ਲਈ ਗੰਨ ਲਾਇਸੈਂਸ ਲਈ ਅਪਲਾਈ ਕੀਤਾ ਸੀ, ਜਿਸ ਨੂੰ ਹੁਣ ਮੁੰਬਈ ਪੁਲਿਸ ਨੇ ਜਾਰੀ ਕਰ ਦਿੱਤਾ ਹੈ।

VC ਮਾਮਲੇ ‘ਚ ਨਵਾਂ ਮੋੜ, ਵੱਡਾ ਫੇਰਬਦਲ! ਹਾਈਕਮਾਨ ਦਾ ਐਕਸ਼ਨ, 3 ਵਿਧਾਇਕਾਂ ਦੀ ਛੁੱਟੀ D5 Channel Punjabi

ਸਲਮਾਨ ਨੂੰ ਅਸਲਾ ਲਾਇਸੈਂਸ ਜਾਰੀ 
ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਸਲਮਾਨ ਖਾਨ ਨੇ ਕੁਝ ਦਿਨ ਪਹਿਲਾਂ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ ਅਤੇ ਇਸ ਸਬੰਧ ਵਿੱਚ 22 ਜੁਲਾਈ ਨੂੰ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨੂੰ ਵੀ ਮਿਲਿਆ ਸੀ। ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ, ਆਈਪੀਐਸ ਅਧਿਕਾਰੀ ਨੇ ਕਿਹਾ ਕਿ ਸਲਮਾਨ ਖਾਨ ਦੇ ਮੈਨੇਜਰ ਨੇ ਪੁਲਿਸ ਹੈੱਡਕੁਆਰਟਰ ਨਾਲ ਸਬੰਧਤ ਸ਼ਾਖਾ ਤੋਂ ਲਾਇਸੈਂਸ ਪ੍ਰਾਪਤ ਕੀਤਾ। ਉਸ ਵਿਅਕਤੀ ਦੀ ਰਸੀਦ ਲੈ ਕੇ ਸਲਮਾਨ ਨੂੰ ਲਾਇਸੈਂਸ ਸੌਂਪ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button