Breaking NewsD5 specialInternationalNews

Report: ਚੀਨ-ਪਾਕਿ ਨੇ ਕੀਤੀ ‘Secret Deal’, ਵੁਹਾਨ ‘ਚ ਖਤਰਨਾਕ ਵਾਇਰਸ ‘ਤੇ ਕਰ ਰਹੇ ਨੇ ਕੰਮ

ਬੀਜਿੰਗ : ਚੀਨ ਅਤੇ ਪਾਕਿਸਤਾਨ ਮਿਲ ਕੇ ਹੱਤਿਆਰਾ ਜੈਵਿਕ ਹਥਿਆਰ ਤਿਆਰ ਕਰ ਰਹੇ ਹਨ। ਚੀਨ – ਪਾਕਿਸਤਾਨ ਇਕੋਨਾਮਿਕ ਕਾਰੀਡੋਰ (CPEC) ਦੀ ਆੜ ‘ਚ ਇਸਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਹ ਕੰਮ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਹੈ। ਕੋਰੋਨਾ ਵਾਇਰਸ ਤੋਂ ਬਾਅਦ ਚਰਚਾ ‘ਚ ਆਏ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਨੂੰ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਸਟ੍ਰੇਲੀਆ ਦੀ ਇੱਕ ਵੈਬਸਾਈਟ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ।

ਕਿਤੇ ਤਾਂ ਅਫਸਰ ਸੜਕਾਂ ‘ਤੇ ਰੋਲ ਰਹੇ ਨੇ ਆਪਣੀ ਮਾਂ ਨੂੰ,ਹੁਣ ਆਹ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ

ਵੈਬਸਾਈਟ ਨੇ ਕੀਤੇ ਇਹ ਦਾਅਵੇ
ਐਂਥਨੀ ਕਲਾਨ ਦੀ ਰਿਪੋਰਟ ਮੁਤਾਬਕ, ਵੁਹਾਨ ਦੇ ਵਿਗਿਆਨੀ ਪਾਕਿਸਤਾਨ ‘ਚ 2015 ਤੋਂ ਖਤਰਨਾਕ ਵਾਇਰਸ ‘ਤੇ ਰਿਸਰਚ ਕਰ ਰਹੇ ਹਨ।

ਕਲਾਕਸੋਨ ਨੇ ਪਿਛਲੇ ਮਹੀਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਚੀਨ ਅਤੇ ਪਾਕਿਸਤਾਨ ਨੇ ਬਾਇਓ- ਵਾਰਫੇਅਰ ਦੀ ਸਮਰੱਥਾ ਨੂੰ ਵਧਾਉਣ ਲਈ ਤਿੰਨ ਸਾਲ ਦੀ ਇੱਕ ਹੋਰ ਸੀਕਰੇਟ ਡੀਲ ਕੀਤੀ ਹੈ।

ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਦੀ ਸਟੱਡੀ ਰਿਸਰਚ ਪੇਪਰ ‘ਚ ਵੀ ਛਪੀ ਹੈ।

ਆਹ ਵੱਡੇ ਲੀਡਰ ਨੇ ਜਥੇਦਾਰ ਨੂੰ ਕਰਤਾ ਮਜ਼ਬੂਰ, ਹੁਣ ਚੁੱਕਣਾ ਪਊਗਾ ਵੱਡਾ ਕਦਮ, ਬਾਦਲ ਜਾਣਗੇ ਪੰਥ ‘ਚੋਂ ਛੇਕੇ ?

ਇਹ ਰਿਸਰਚ ਦਸੰਬਰ 2017 ਤੋਂ ਲੈ ਕੇ ਇਸ ਸਾਲ ਮਾਰਚ ਤੱਕ ਕੀਤੀ ਗਈ। ਇਸ ਵਿੱਚ ਜੂਨੋਟਿਕ ਪੈਥਾਜੰਸ ( ਜਾਨਵਰਾਂ ਤੋਂ ਇਨਸਾਨਾਂ ‘ਚ ਆਉਣ ਵਾਲੇ ਵਾਇਰਸ) ਦੀ ਪਹਿਚਾਣ ਅਤੇ ਲੱਛਣਾਂ ਦੇ ਬਾਰੇ ‘ਚ ਦੱਸਿਆ ਗਿਆ ਹੈ।

ਇੱਕ ਰਿਸਰਚ ‘ਚ ਪਾਕਿਸਤਾਨ ਨੇ ਵੁਹਾਨ ਇੰਸਟੀਚਿਊਟ ਨੂੰ ਵਾਇਰਸ ਸਥਾਪਤ ਸੈਲਸ ਉਪਲੱਬਧ ਕਰਾਉਣ ਲਈ ਧੰਨਵਾਦ ਵੀ ਕੀਤਾ ਸੀ। ਇਸਦੇ ਨਾਲ ਹੀ ਰਿਸਰਚ ਨੂੰ CPEC ਦੇ ਤਹਿਤ ਮਿਲੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਰਿਸਰਚ ‘ਚ ਵੈਸਟ ਨੀਲ ਵਾਇਰਸ, ਮਰਸ – ਕੋਰੋਨਾ ਵਾਇਰਸ, ਕ੍ਰੀਮਿਆ-ਕਾਂਗੋ ਹੇਮੋਰਜਿਕ ਫੀਵਰ ਵਾਇਰਸ , ਥ੍ਰੋਮਬੋਸਾਈਟੋਪੇਨੀਆ ਸਿੰਡਰੋਮ ਵਾਇਰਸ ਅਤੇ ਚਿਕਨਗੁਨੀਆ ‘ਤੇ ਵੀ ਪ੍ਰਯੋਗ ਕੀਤੇ ਗਏ ਹਨ।

ਪੰਜਾਬ ਦੇ ਏਸ ਦਬੰਗ ਅਫਸਰ ਦੇ ਹੋ ਰਹੇ ਨੇ ਮੁੱਖ ਮੰਤਰੀ ਤੱਕ ਚਰਚੇ !

ਰਿਪੋਰਟ ਮੁਤਾਬਕ ਰਿਸਰਚ ਲਈ ਹਜ਼ਾਰਾਂ ਪਾਕਿਸਤਾਨੀ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਬਲੱਡ ਸੈਂਪਲ ਲਿਆ ਗਿਆ। ਇਨ੍ਹਾਂ ‘ਚ ਉਹ ਲੋਕ ਸ਼ਾਮਿਲ ਸਨ ਜੋ ਜਾਨਵਰਾਂ ਦੇ ਨਾਲ ਕੰਮ ਕਰਦੇ ਸਨ ਅਤੇ ਦੂਰਦਰਾਜ ਦੇ ਇਲਾਕਿਆਂ ‘ਚ ਰਹਿੰਦੇ ਸਨ।

ਮੀਡੀਆਂ ਰਿਪੋਰਟ ਅਨੁਸਾਰ, ਵੁਹਾਨ ਇੰਸਟੀਚਿਊਟ ਦੇ ਵਿਗਿਆਨਕਾਂ ਦੀ ਟੀਮ ਪਾਕਿਸਤਾਨ ਨਾਲ ਮਿਲ ਕੇ ਘਾਤਕ ਰੋਗਾਣੂਆਂ ਦੀ ਵਰਤੋਂ ਕਰ ਰਹੀ ਹੈ। ਇਹ ਪ੍ਰੀਖਣ ਪਾਕਿਸਤਾਨ ਵਿਚ ਪਿਛਲੇ ਕਰੀਬ ਪੰਜ ਸਾਲ ਤੋਂ ਚੱਲ ਰਿਹਾ ਹੈ। ਪਿਛਲੇ ਮਹੀਨੇ ਇਹ ਉਜਾਗਰ ਹੋਇਆ ਸੀ ਕਿ ਚੀਨ ਤੇ ਪਾਕਿਸਤਾਨ ਨੇ ਜੈਵਿਕ ਹਥਿਆਰਾਂ ਦੀ ਸਮਰੱਥਾ ਵਧਾਉਣ ਲਈ ਤਿੰਨ ਸਾਲ ਲਈ ਇਕ ਗੁਪਤ ਸਮਝੌਤਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button