Breaking NewsD5 specialNewsPoliticsPunjab

ਕੱਲ੍ਹ ਬਾਦਲਾਂ ਦੇ ਪਿੰਡ ਤੋਂ ਆ ਰਹੀ ਕਿਸਾਨਾਂ ਦੀ ਬੱਸ ਸੀ ਪਲਟੀ,ਅੱਜ ਉਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ !

ਬਠਿੰਡਾ : ਬੀਤੇ ਦਿਨੀਂ ਪਿੰਡ ਬਾਦਲ ਤੋਂ ਧਰਨਾ ਲਾ ਕੇ ਵਾਪਸ ਪਰਤ ਰਹੇ ਕਿਸਾਨਾਂ ਦੀ ਭਰੀ ਹੋਈ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ ਸੀ। ਜਿਨ੍ਹਾਂ ‘ਚੋਂ ਕਈ ਕਿਸਾਨ ਗੰਭੀਰ ਜਖਮੀ ਹੋ ਗਏ ਸਨ ਅਤੇ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਹੁਣ ਉਨ੍ਹਾਂ ਕਿਸਾਨਾਂ ਦਾ ਪਤਾ ਲੈਣ ਲਈ ਕਾਂਗਰਸ ਦੇ ਪੰਜਬ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਦੇ ਹਸਪਤਾਲ ਪਹੁੰਚੇ। ਜਿਥੇ ਪਹੁੰਚ ਕਾਂਗਰਸ ਪ੍ਰਧਾਨ ਜਾਖੜ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ।

🔴 LIVE 🔴 ਬੱਸਾਂ ਕਾਰਾ ਛੱਡ ਹੁਣ ਕਿਸਾਨਾਂ ਨੇ ਰੋਕਤੀਆਂ ਰੇਲਾਂ || ਹੁਣ ਹੋਵੇਗਾ ਬਿੱਲ ਰੱਦ?

ਇਸ ਤੋਂ ਇਲਾਵਾਂ ਕੇਂਦਰ ਦੇ ਆਰਡੀਨੈਂਸ ਬਾਰੇ ਬੋਲਦਿਆ ਕਿਹਾ ਨਰਿੰਦਰ ਮੋਦੀ ਸ਼ੁਰੂ ਤੋਂ ਹੀ ਕਿਸਾਨਾਂ ਦਾ ਵੈਰੀ ਹੈ ਅਤੇ ਬਾਦਲ ਵੀ ਪੰਜਾਬ ਦੇ ਕਿਸਾਨਾਂ ਨਾਲ ਸਿੱਧਾ ਧੱਕਾ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਅਤੇ ਜ਼ਖਮੀ ਹੋਏ ਕਿਸਾਨਾਂ ਲਈ ਹਰ ਸੰਭਵ ਸਹਾਇਤਾ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਦਾ ਸਾਰਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਦੱਸ ਦਈਏ ਕਿ ਕਿਸਾਨਾਂ ਦੇ ਕੇਂਦਰ ਸਰਕਾਰ ਖਿਲਾਫ ਖੋਲ੍ਹੇ ਮੋਰਚੇ ‘ਚ ਪਹਿਲਾਂ ਵੀ ਇਕ ਕਿਸਾਨ ਨੇ ਖੁਸਕੁਸ਼ੀ ਕਰ ਲਈ ਸੀ ਅਤੇ ਇਕ ਹੁਣ ਐਕਸੀਡੈਂਟ ਦੌਰਾਨ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button