Breaking NewsD5 specialNewsSports

Vijay Hazare Trophy 2021 : ਪ੍ਰਿਥਵੀ ਸ਼ਾ ਨੇ ਬਤੌਰ ਕਪਤਾਨ ਜੜਿਆ ਲਗਾਤਾਰ ਤੀਜਾ ਸ਼ਤਕ, ਖੜਕਾਇਆ ਟੀਮ ਇੰਡੀਆ ਦਾ ਦਰਵਾਜ਼ਾ

ਨਵੀਂ ਦਿੱਲੀ : ਵਿਜੈ ਹਜ਼ਾਰੇ ਟਰਾਫੀ ਵਨਡੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਮੁੰਬਈ ਦੇ ਕਪਤਾਨ ਪ੍ਰਿਥਵੀ ਸ਼ਾ ਨੇ ਕਰਨਾਟਕ ਦੇ ਖਿਲਾਫ 79 ਗੇਂਦਾਂ ‘ਚ ਜ਼ਬਰਦਸਤ ਸ਼ਤਕ ਜੜਿਆ ਹੈ। ਇਸ ਟੂਰਨਾਮੈਂਟ ‘ਚ ਸ਼ਾ ਦਾ ਇਹ ਚੌਥਾ ਸ਼ਤਕ ਹੈ। ਉਨ੍ਹਾਂ ਨੇ ਆਪਣੀ ਪਾਰੀ ‘ਚ 12 ਚੌਕੇ ‘ਤੇ 3 ਛੱਕੇ ਲਗਾਏ ਹਨਿ। ਸ਼ਾ ਦੀ ਇਸ ਪਾਰੀ ਨਾਲ ਇੰਗਲੈਂਡ ਦੇ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਲਈ ਭਾਰਤ ਦੀ ਵਨਡੇ ਟੀਮ ‘ਚ ਜਗ੍ਹਾ ਬਣਾਉਣ ਦਾ ਉਨ੍ਹਾਂ ਦਾ ਦਾਅਵਾ ਮਜ਼ਬੂਤ ਹੋ ਗਿਆ ਹੈ। ਸ਼ਾ ਇਸ ਸੀਜ਼ਨ ‘ਚ ਹੁਣ ਤੱਕ 700 ਤੋਂ ਵੱਧ ਰਨ ਬਣਾ ਚੁੱਕੇ ਹਨ।

ਆਹ ਪਾਰਟੀ ‘ਚ ਸੋਗ ਦੀ ਲਹਿਰ ਮੁੱਖ ਮੰਤਰੀ ‘ਤੇ ਹੋਇਆ ਵੱਡਾ ਹਮਲਾ ਵੱਜੀਆਂ ਡੂੰਘੀਆਂ ਸੱਟਾਂ ||

ਟਾਸਕ ਹਾਰਨ ਤੋਂ  ਪਹਿਲਾ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਯਸ਼ਵੀ ਜੈਸਵਾਲ ਸਿਰਫ 6 ਰਨ ਬਣਾ ਕੇ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦ ‘ਤੇ ਆਊਟ ਹੋ ਗਏ। ਸ਼ੁਰੂਆਤ ‘ਚ ਸੰਭਲ ਕੇ ਖੇਡ ਰਹੇ ਪ੍ਰਿਥਵੀ ਸ਼ਾ ਨੇ ਦੂਜੇ ਵਿਕਟ ਦੇ ਲਈ ਆਦਿੱਤਿਆ ਤਾਰੇ ਦੇ ਨਾਲ 71 ਦੌੜਾਂ ਦੀ ਸਾਂਝੇਦਾਰੀ ਨਿਭਾਈ ਜਿਸ ‘ਚ ਤਾਰੇ ਦਾ ਯੋਗਦਾਨ ਸਿਰਫ 16 ਦੌੜਾਂ ਦਾ ਰਿਹਾ। ਖਬਰਾਂ ਅਨੁਸਾਰ ਹੁਣ ਤੱਕ ਮੁੰਬਈ ਦੀ ਟੀਮ ਨੇ 27 ਓਵਰ ‘ਚ 2 ਵਿਕਟ ਖੋ ਕੇ 153 ਦੌੜਾਂ ਬਣਾ ਲਈਆਂ ਹਨ।

BREAKING-ਦਿੱਲੀ ਤੋਂ ਕਿਸਾਨਾਂ ਲਈ ਮਾੜੀ ਖ਼ਬਰ,ਅੰਦੋਲਨ ’ਚ ਵਾਪਰਿਆ ਭਾਣਾ!

ਦੱਸ ਦਈਏ ਕਿ ਮੁੰਬਈ ਦੀ ਅਗਵਾਈ ਕਰ ਰਹੇ ਪ੍ਰੀਥਵੀ ਨੇ ਪੁਡੂਚੇਰੀ ਦੇ ਖਿਲਾਫ ਗਰੁੱਪ ਪੜਾਅ ਦੇ ਮੈਚ ‘ਚ ਨਾਬਾਦ 227 ਦੌੜਾਂ ਦੀ ਪਾਰੀ ਖੇਡੀ ਸੀ ,ਜੋ ਟੂਰਨਾਮੈਂਟ ਦੇ ਇਤਿਹਾਸ ਦਾ ਸੱਬਤੋਂ ਉੱਤਮ ਵਿਅਕਤੀਗਤ ਸਕੋਰ ਹੈ। ਮੰਗਲਵਾਰ ਨੂੰ ਪ੍ਰੀਥਵੀ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਕਿਸੇ ਭਾਰਤੀ ਵੱਲੋਂ ਲਿਸਟ ਏ ਮੈਚ ‘ਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਕਾਇਮ ਕੀਤਾ, ਜਦੋਂ ਉਨ੍ਹਾਂ ਨੇ ਸ਼ੌਰਾਸ਼ਟਰ ਦੇ ਖਿਲਾਫ ਕੁਆਟਰਫਾਈਨਲ ‘ਚ ਨਾਬਾਦ 185 ਦੌੜਾਂ ਦੀ ਪਾਰੀ ਖੇਡੀ। ਪ੍ਰੀਥਵੀ ਨੇ ਇਸ ਦੌਰਾਨ ਮਹਿੰਦਰ ਸਿੰਘ ਧੋਨੀ ‘ਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਨੂੰ ਪਿੱਛੇ ਛੱਡਿਆ। ਪ੍ਰਿਥਵੀ ਸ਼ਾ ਨੇ 3 ਮੈਚਾਂ ‘ਚ ਮੁੰਬਈ ਦੀ ਕਮਾਨ ਸੰਭਾਲੀ ਹੈ ‘ਤੇ ਤਿੰਨਾਂ ‘ਚ ਸ਼ਤਕ ਜੜਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button