Breaking NewsD5 specialNewsSports

Rajasthan ਦੇ ਖਿਲਾਫ਼ Iyer ਨੇ ਖੇਡੀ ਸੈਂਕੜੇ ਦੀ ਪਾਰੀ, Vijay Hazare Trophy ‘ਚ ਲਗਾਤਾਰ ਦੂਜੀ Century

ਨਵੀਂ ਦਿੱਲੀ : Vijay Hazare Trophy ‘ਚ ਮੁੰਬਈ ਦੇ ਕਪਤਾਨ ਸ਼੍ਰੇਅਸ ਅਈਅਰ ਜ਼ਬਰਦਸਤ ਫ਼ਾਰਮ ‘ਚ ਨਜ਼ਰ ਆ ਰਹੇ ਹਨ। ਅਈਅਰ ਨੇ ਪਹਿਲੇ ਮੈਚ ‘ਚ ਸੈਂਕੜੇ ਜੜ ਕੇ ਟੀਮ ਇੰਡੀਆ ਵਿੱਚ ਵਾਪਸੀ ਦੇ ਸੰਕੇਤ ਪਹਿਲਾਂ ਹੀ ਦੇ ਦਿੱਤੇ ਸੀ। ਪਰ ਹੁਣ Vijay Hazare Trophy ‘ਚ ਲਗਾਤਾਰ ਦੂਜਾ ਸੈਂਕੜੇ ਜੜ ਕੇ ਦਾਅਵੇ ਮਜ਼ਬੂਤ ਕਰ ਦਿੱਤਾ ਹੈ। ਸ਼੍ਰੇਅਸ ਅਈਅਰ ਦੀ ਪਾਰੀ ਦੀ ਬਦੌਲਤ ਮੁੰਬਈਦੀ ਟੀਮ ਰਾਜਸਥਾਨ ਦੇ ਖਿਲਾਫ ਨਿਰਧਾਰਤ 50 ਓਵਰ ‘ਚ 7 ਵਿਕਟਾਂ ਗੁਆ ਕੇ 317 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ।

BIG BREAKINGਅਦਾਲਤ ਦਾ ਦਿੱਲੀ ਪੁਲਿਸ ਨੂੰ ਵੱਡਾ ਝਟਕਾ !ਦੀਪ ਸਿੱਧੂ ਦੇ ਹੱਕ ‘ਚ ਫੈਸਲਾ!ਆਵੇਗਾ ਜੇਲ੍ਹ ਤੋਂ ਬਾਹਰ!

ਉਨ੍ਹਾਂ ਤੋਂ ਇਲਾਵਾ ਯਸ਼ਾਸਵੀ ਜੈਸਵਾਲ ਨੇ 38, ਪ੍ਰਿਥਵੀ ਸ਼ਾਅ ਨੇ 36 ਅਤੇ ਸੂਰਿਆਕੁਮਾਰ ਯਾਦਵ ਨੇ 29 ਦੌੜਾਂ ਦਾ ਯੋਗਦਾਨ ਦਿੱਤਾ। ਇਸ ਮੈਚ ‘ਚ ਅਈਅਰ ਨੇ 116 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਪਹਿਲਾਂ ਮੈਚ ‘ਚ 103 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਤੁਹਾਨੂੰ ਦੱਸ ਦੇਈਏ ਕਿ ਅਈਅਰ ਨੂੰ ਭਾਰਤ ਅਤੇ ਇੰਗਲੈਂਡ ਦੇ ਵਿੱਚ ਖੇਡੀ ਜਾਣ ਵਾਲੀ 5 ਮੈਚਾਂ ਦੀ ਟੀ20 ਸੀਰੀਜ਼ ਲਈ ਅਈਅਰ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਈਅਰ ਨੇ ਭਾਰਤ ਲਈ 21 ਵਨਡੇ ਅਤੇ 24 ਟੀ20 ਮੈਚਾਂ ਵਿੱਚ ਖੇਡੇ ਹਨ। ਵਨਡੇ ‘ਚ ਉਨ੍ਹਾਂ ਨੇ 807 ਅਤੇ ਟੀ20 ‘ਚ 429 ਦੌੜਾਂ ਬਣਾਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button