PunjabTop News

Punjab High Court Chandigarh: ਹਜ਼ਾਰਾਂ ਕਰੋੜ ਰੁਪਏ ਦੇ ਡਰੱਗਜ਼ ਕੇਸ, ਜੀਰਾ ਸ਼ਰਾਬ ਫੈਕਟਰੀ ਅਤੇ ਮੋਹਾਲੀ-ਪੱਕਾ ਮੋਰਚਾ ਅਤੇ ਹੋਰ ਕਈ ਹੋਰ ਮਾਮਲਿਆਂ ‘ਚ ਅੱਜ ਹਾਈਕੋਰਟ ਕਰੇਗਾ ਸੁਣਵਾਈ

Punjab High Court Chandigarh: ਪੰਜਾਬ ਅਤੇ ਹਰਿਆਣਾ ਹਾਈਕੋਰਟ ਅੱਜ ਖੁੱਲ੍ਹ ਗਿਆ ਹੈ। ਪੰਜਾਬ ਨਾਲ ਸਬੰਧਤ ਕਈ ਵੱਡੇ ਕੇਸ ਹਾਈ ਕੋਰਟ ਵਿੱਚ ਪੈਂਡਿੰਗ ਪਏ ਹਨ। ਇਨ੍ਹਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗਜ਼ ਕੇਸ, ਜੀਰਾ ਵਿਖੇ ਸ਼ਰਾਬ ਦੀ ਫੈਕਟਰੀ ਅਤੇ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਪੱਕਾ ਮੋਰਚਾ ਅਤੇ ਹੋਰ ਕਈ ਮਾਮਲੇ ਸ਼ਾਮਲ ਹਨ।ਸਾਰੇ ਅਹਿਮ ਕੇਸਾਂ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਤੈਅ ਮਿਤੀ ‘ਤੇ ਹੋਣੀ ਹੈ। ਪੰਜਾਬ ਸਰਕਾਰ ਵੱਲੋਂ ਵੀ ਕਈ ਮਾਮਲਿਆਂ ਵਿੱਚ ਜਵਾਬ ਦਾਖ਼ਲ ਕੀਤਾ ਜਾਣਾ ਹੈ।

ਪੁਲਿਸ ਦਾ ਐਕਸ਼ਨ, ਇੱਕੋ ਵੇਲੇ ਹਜ਼ਾਰਾਂ ਬੰਦੇ ਗ੍ਰਿਫ਼ਤਾਰ, | D5 Channel Punjabi | Punjab Police Search Operation

ਇਸ ਤੋਂ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਨੇ ਆਪਣੇ ਪੱਧਰ ‘ਤੇ ਹਾਈਕੋਰਟ ‘ਚ ਲੰਬਿਤ ਪਏ ਕੇਸਾਂ ‘ਤੇ ਕੀ ਕਾਰਵਾਈ ਕੀਤੀ ਹੈ। ਕੌਮੀ ਇਨਸਾਫ਼ ਮੋਰਚਾ ਦੇ ਪੱਕਾ ਮੋਰਚਾ ਮਾਮਲੇ ‘ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਣੀ ਹੈ। ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਪਿਛਲੇ ਕਈ ਮਹੀਨਿਆਂ ਤੋਂ ਮੋਰਚਾ ਏ. ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਜਵਾਬ ਦਾਖ਼ਲ ਕਰਨਾ ਬਾਕੀ ਹੈ। ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਨੂੰ ਹਾਈਕੋਰਟ ਵੱਲੋਂ ਪਿਛਲੀ ਸੁਣਵਾਈ ‘ਤੇ ਪੱਕਾ ਮੋਰਚਾ ਨਾ ਹਟਾਉਣ ‘ਤੇ ਸਵਾਲ ਕੀਤੇ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button