Press ReleasePunjabTop News

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ ਅੱਜ ਈ. ਸੀ. ਸੀ. ਈ. ਦਿਨ ਮਨਾਇਆ ਜਾਵੇਗਾ

ਈ. ਸੀ. ਸੀ. ਈ ਦਿਨ ਮਨਾਉਣ ਲਈ ਸਮੂਹ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਜਾਰੀ ਕੀਤਾ ਪੱਤਰ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ 21 ਜੁਲਾਈ 2023 ਨੂੰ ਅਰਲੀ ਚਾਈਲਡਹੁੱਡ ਕੇਅਰ ਐਡ ਐਜੂਕੇਸ਼ਨ (ਈ. ਸੀ. ਸੀ. ਈ.) ਦਿਨ ਮਨਾਇਆ ਜਾਵੇਗਾ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਈ.ਸੀ.ਸੀ.ਈ. ਇੱਕ ਸੁਰੱਖਿਆਤਮਕ ਵਾਤਾਵਰਣ ਵਿੱਚ ਸਿਹਤ ਸੰਭਾਲ, ਪੋਸ਼ਣ, ਪਲੇ ਵੇਅ ਅਤੇ ਸ਼ੁਰੂਆਤੀ ਸਿੱਖਣ ਦੇ ਪਹਿਲੂਆਂ ‘ਤੇ ਜ਼ੋਰ ਦਿੰਦਾ ਹੈ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ ਹੈ।
ਅਰਲੀ ਚਾਈਲਡਹੁੱਡ ਕੇਅਰ ਐਡ ਐਜੂਕੇਸ਼ਨ  ਲਈ ਇਹ ਸਲੋਗਨਾ  “ਬੱਚੇ ਦੇ ਸਕੂਲ ਦੀ ਤਿਆਰੀ ਹੈ, ਘਰ-ਘਰ ਦੀ ਜਿੰਮੇਵਾਰੀ ਹੈ” ਜਾਰੀ ਕੀਤਾ ਹੈ। ਕੈਬਨਿਟ ਮੰਤਰੀ ਨੇ ਈ. ਸੀ. ਸੀ. ਈ ਦਿਨ ਮਨਾਉਣ ਲਈ ਸਮੂਹ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ  ਹਦਾਇਤ ਕੀਤੀ ਕਿ  ਉਹ ਆਪਣੇ ਅਧੀਨ ਆਉਂਦੇ ਆਂਗਣਵਾੜੀ ਸੈਟਰਾਂ ਵਿਚ (ਸਿਵਾਏ ਹੜ੍ਹ ਪ੍ਰਭਾਵਿਤ ਇਲਾਕੇ) ਈ.ਸੀ.ਸੀ.ਈ. ਦਿਨ ਮਨਾਉਣ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button