InternationalTop News

ਪਾਕਿਸਤਾਨੀ ਫੌਜੀ ਕਾਫਲੇ ‘ਤੇ ਹਮਲਾ, 7 ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ

ਬਲੂਚਿਸਤਾਨ ਵਿੱਚ ਪਾਕਿਸਤਾਨੀ ਫੌਜ ਅਤੇ ਬਲੂਚ ਹਥਿਆਰਬੰਦ ਸੰਗਠਨਾਂ ਵਿਚਾਲੇ ਟਕਰਾਅ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬਲੋਚ ਹਥਿਆਰਬੰਦ ਸੰਗਠਨ ਬਲੋਚ ਰਾਜੀ ਆਜੋਈ ਸੰਗਰ (BRAS) ਨੇ ਦਾਅਵਾ ਕੀਤਾ ਕਿ ਨੁਸ਼ਕੀ ਦੇ ਕਚਕਾਈ ਖੇਤਰ ਵਿੱਚ ਪਾਕਿਸਤਾਨੀ ਫੌਜ ਦੇ ਕਾਫਲੇ ‘ਤੇ ਭਿਆਨਕ ਹਮਲਾ ਹੋਇਆ, ਜਿਸ ਵਿੱਚ ਸੱਤ ਪਾਕਿ ਫੌਜੀ ਮਾਰੇ ਗਏ ਅਤੇ ਅੱਠ ਤੋਂ ਵੱਧ ਜ਼ਖਮੀ ਹੋ ਗਏ। ਇਸ ਹਮਲੇ ਦੌਰਾਨ ਇੱਕ ਹੈਲੀਕਾਪਟਰ ਨੂੰ ਵੀ ਢੇਰ ਕਰਨ ਦਾ ਦਾਅਵਾ ਕੀਤਾ ਗਿਆ ਹੈ। BRAS ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ 17 ਅਗਸਤ ਨੂੰ ਨੁਸ਼ਕੀ ਦੇ ਕਚਕਈ ‘ਚ ਲੇਵੀਜ ਸਟੇਸ਼ਨ ਦੇ ਨੇੜੇ ਪਾਕਿਸਤਾਨੀ ਫੌਜ ਦੇ ਕਾਫਲੇ ‘ਤੇ ਹਮਲਾ ਹੋਇਆ, ਜਿਸ ਵਿੱਚ ਘਾਤਕ ਨੁਕਸਾਨ ਹੋਇਆ। ਇਸ ਹਮਲੇ ਵਿੱਚ 7 ਪਾਕਿਸਤਾਨੀ ਸੈਨਿਕ ਮਾਰੇ ਗਏ, ਜਦੋਂ ਕਿ 8 ਤੋਂ ਵੱਧ ਫੌਜੀ ਜਖ਼ਮੀ ਹੋਏ ਹਨ।  ਬ੍ਰਾਸ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਹਮਲੇ ਦੌਰਾਨ ਇੱਕ ਕਵਾਡਕਾਪਟਰ ਨੂੰ ਵੀ ਢੇਰ ਕੀਤਾ ਗਿਆ।
ਸੰਗਠਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਬਲੂਚਿਸਤਾਨ ਵਿੱਚ ਪਾਕਿਸਤਾਨੀ ਫੌਜ ਦੀ ਮੌਜੂਦਗੀ ਦੇ ਖ਼ਿਲਾਫ਼ ਆਪਣੀ ਹਥਿਆਰਬੰਦ ਮੁਹਿੰਮ ਜਾਰੀ ਰੱਖੇਗਾ। BRAS ਦਾ ਦਾਅਵਾ ਹੈ ਕਿ ਜਦੋਂ ਤੱਕ ਪਾਕਿਸਤਾਨੀ ਫੌਜ ਨੂੰ ਬਲੂਚਿਸਤਾਨ ਤੋਂ ਪੂਰੀ ਤਰ੍ਹਾਂ ਵਾਪਸ ਨਹੀਂ ਬੁਲਾਇਆ ਜਾਂਦਾ, ਉਦੋਂ ਤੱਕ ਉਸਦੇ ਹਮਲੇ ਜਾਰੀ ਰਹਿਣਗੇ
ਬਲੂਚਿਸਤਾਨ ਵਿੱਚ ਲੰਬੇ ਸਮੇਂ ਤੋਂ ਵੱਖਵਾਦੀ ਸੰਗਠਨਾਂ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਟਕਰਾਅ ਚੱਲਦਾ ਆ ਰਿਹਾ ਹੈ। ਇਨ੍ਹਾਂ ਸੰਗਠਨਾਂ ਵੱਲੋਂ ਅਕਸਰ ਫੌਜੀ ਅਤੇ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ।ਜਿੱਥੇ ਬ੍ਰਾਸ ਨੇ ਇਸ ਹਮਲੇ ਦਾ ਦਾਅਵਾ ਕੀਤਾ ਹੈ, ਦੂਜੇ ਪਾਸੇ ਪਾਕਿਸਤਾਨੀ ਸਰਕਾਰ ਜਾਂ ਫੌਜ ਵਲੋਂ ਅਜੇ ਤੱਕ ਇਸ ਹਮਲੇ ਜਾਂ ਸੈਨਿਕਾਂ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਪਾਕਿ ਸਰਕਾਰ ਨੇ ਅਜੇ ਤੱਕ ਜਨਤਕ ਤੌਰ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਇਨ੍ਹਾਂ ਅੰਕੜਿਆਂ ਅਤੇ ਕਵਾਡਕਾਪਟਰ ਨੂੰ ਡੇਗਣ ਦੇ ਦਾਅਵੇ ਦੀ ਵੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button