Breaking NewsD5 specialNewsPunjab

ਸ਼ੱਕ ਦੇ ਘੇਰੇ ‘ਚ ਪੁਲਿਸ ਦੀ ਕਹਾਣੀ | ਘਰੋਂ ਨਹਾਉਂਦਾ ਚੁੱਕਿਆ ਬੰਦਾ, ਦਿਖਾਇਆ ਨਾਕੇ ਤੋਂ | ਇਮਾਨਦਾਰ SSP ‘ਤੇ ਸਵਾਲ

ਬਰਨਾਲਾ : ਪਿਛਲੇ ਦਿਨੀਂ ਬਰਨਾਲਾ ਦੇ ਮਹਿਲ ਕਲਾਂ ਦੇ ਇੱਕ ਨੌਜਵਾਨ ਗਾਇਕ ਗਗਨਦੀਪ ਸਿੰਘ ਉਰਫ ਗੱਗੂ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ ਸੀ। ਹੁਣ ਪੁਲਿਸ ਨੇ ਇਸ ਮਾਮਲੇ ’ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 3 ਦੀ ਭਾਲ ਜਾਰੀ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਦੱਸਿਆ ਕਿ 28 ਅਤੇ 29 ਜੂਨ ਦੀ ਦਰਮਿਆਨੀ ਰਾਤ ਨੂੰ ਗਗਨਦੀਪ ਸਿੰਘ ਉਰਫ ਗੱਗੂ ਵਾਸੀ ਮਹਿਲ ਕਲਾਂ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਸੀ। ਉਸਦੀ ਮੌਤ ਦੋਸਤਾਂ-ਮਿੱਤਰਾਂ ਨਾਲ ਰਲਕੇ ਜ਼ਿਆਦਾ ਨਸ਼ਾ ਲੈਣ ਕਰ ਕੇ ਹੋਈ ਸੀ। ਇਸ ਮਾਮਲੇ ‘ਚ ਪੁਲਿਸ ਨੇ ਛੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ ਅਤੇ ਬਾਅਦ ‘ਚ ਸੱਤ ਨਾਮਜ਼ਦ ਦੋਸ਼ੀਆਂ ਨੂੰ ਇਸ ਕੇਸ ‘ਚ ਨਾਮਜ਼ਦ ਕੀਤਾ ਗਿਆ ਸੀ।

Weather Report | ਪੰਜਾਬ ‘ਚ ਮੀਂਹ ਦਾ ਨਜ਼ਾਰਾ, ਵੇਖੋ ਕੁਦਰਤ ਦੇ ਰੰਗ | Mosm Punjab | Monsoon

ਬੀਤੇ ਦਿਨੀਂ ਪੁਲਿਸ ਨੇ ਹਰਦੀਪ ਸਿੰਘ ਉਰਫ ਦੀਪਾ, ਹਰਵਿੰਦਰ ਸਿੰਘ ਉਰਫ ਲਾਡੀ, ਹਰਪ੍ਰੀਤ ਸਿੰਘ ਅਤੇ ਕੇਵਲ ਕ੍ਰਿਸ਼ਨ ਵਾਸੀਆਨ ਮਹਿਲ ਕਲਾਂ ਨੂੰ ਇਕ ਕਾਰ ’ਚੋਂ 280 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਦੋਸ਼ੀ ਹਰਦੀਪ ਸਿੰਘ ਗੈਂਗਸਰ ਕੈਟਾਗਿਰੀ ਦਾ ਹੈ। ਇਸਦੇ ਖਿਲਾਫ ਪਹਿਲਾਂ ਵੀ 22 ਦੇ ਕਰੀਬ ਨਸ਼ਾ ਵੇਚਣ ਅਤੇ ਲੜਾਈ ਝਗੜੇ ਦੇ ਮਾਮਲੇ ਦਰਜ ਹਨ। ਅੱਜ ਇਸ ਮਾਮਲੇ ’ਚ ਜਤਿੰਦਰ ਕੁਮਾਰ ਉਰਫ ਬਬਲੀ, ਰੁਪਿੰਦਰ ਕੁਮਾਰ ਉਰਫ ਸੋਨੀ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ੀ ਵਾਸੀਆਨ ਮਹਿਲ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਰਸ਼ਦੀਪ ਸਿੰਘ ਉਰਫ ਅਰਸ਼ੀ ਖਿਲਾਫ ਪਹਿਲਾਂ ਵੀ ਅਸਲਾ ਐਕਟ ਅਧੀਨ ਕੇਸ ਦਰਜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button