Breaking NewsD5 specialNewsSports

PSL T20 League ਤੋਂ ਪਹਿਲਾਂ Pakistan ਦਾ ਖਿਡਾਰੀ Corona Positive, Bio Bubble ‘ਤੇ ਖੜੇ ਹੋਏ ਸਵਾਲ

ਨਵੀਂ ਦਿੱਲੀ : ਪਾਕਿਸਤਾਨ ਸੁਪਰ ਲੀਗ ਦੇ ਮੁਕਾਬਲੇ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ ਹਨ ਪਰ ਅੋਪਨਿੰਗ ਤੋਂ ਪਹਿਲਾਂ ਇੱਕ ਖਿਡਾਰੀ ਕੋਰੋਨਾ ਪਾਜ਼ਿਟਿਵ ਮਿਲਿਆ ਹੈ। ਇਸ ਟੀ-20 ਲੀਗ PSL ਦੇ ਲਈ ਬਣਾਏ ਗਏ Bio Bubble ‘ਤੇ ਸਵਾਲ ਖੜੇ ਹੋ ਗਏ ਹੈ। ਇਹ ਲੀਗ ਦਾ ਛੇਵਾਂ ਸੀਜ਼ਨ ਹੈ। ਲੀਗ ‘ਚ ਇੰਗਲੈਂਡ, ਆਸਟ੍ਰੇਲੀਆ, ਦੱਖਣ ਅਫਰੀਕਾ, ਵਿੰਡੀਜ਼ ਸਹਿਤ ਕਈ ਵੱਡੇ ਦੇਸ਼ਾਂ ਦੇ ਖਿਡਾਰੀ ਸ਼ਾਮਲ ਹੋ ਰਹੇ ਹੈ। ਪਾਕਿਸਤਾਨ ਬੋਰਡ ਵੱਲੋਂ ਪਾਜ਼ਿਟਿਵ ਮਿਲੇ ਖਿਡਾਰੀ ਦਾ ਨਾਮ ਨਹੀਂ ਦੱਸਿਆ ਗਿਆ ਹੈ।

ਹਰਿਆਣਾ ਦੇ ਤਾਉ ਨੇ ਮੋਦੀ ਨੂੰ ਦਿੱਤੀ ਚਿਤਾਵਨੀ !ਹੁਣ ਹੋਣਗੇ ਖੇਤੀ ਕਾਨੂੰਨ ਰੱਦ ?

ਬੋਰਡ ਨੇ ਬਿਆਨ ‘ਚ ਕਿਹਾ ਹੈ ਕਿ ਖਿਡਾਰੀ 10 ਦਿਨ ਤੱਕ ਅਲੱਗ ਰਹੇਗਾ। 2 ਕੋਰੋਨਾ ਨੈਗੇਟਿਵ ਰਿਜ਼ਲਟ ਆਉਣ ਤੋਂ ਬਾਅਦ ਹੀ ਉਸ ਨੂੰ ਫਿਰ ਬਾਇਓ ਬਬਲ ‘ਚ ਪ੍ਰਵੇਸ਼ ਦਿੱਤਾ ਜਾਵੇਗਾ। ਇਸ ਤੋਂ ਅਲਾਵਾ ਇੱਕ ਟੀਮ ਦੇ 2 ਮੈਂਬਰ ਬਾਇਓ ਬਬਲ ਤੋੜ ਕੇ ਬਾਹਰ ਚਲੇ ਗਏ ਸੀ। ਇਨ੍ਹਾਂ ਨੂੰ ਫਿਰ ਤੋਂ ਬਾਇਓ ਬਬਲ ‘ਚ ਆਉਣ ਦੇ ਲਈ 3 ਦਿਨ ਤੱਕ ਕੁਆਰਨਟੀਨ ‘ਚ ਰਹਿਣਾ ਹੋਵੇਗਾ।ਇਸ ਤੋਂ ਅਲਾਵਾ 2 ਨੈਗੇਟਿਵ ਟੈਸਟ ਆਉਣਾ ਵੀ ਜ਼ਰੂਰੀ ਹੈ। ਟੀ-20 ਲੀਗ ਦੇ ਮੁਕਾਬਲੇ 20 ਫਰਵਰੀ ਤੋਂ 22 ਮਾਰਚ ਤੱਕ ਖੇਡੇ ਜਾਣੇ ਹੈ। 6 ਟੀਮਾਂ ਦੇ ਵਿੱਚ ਕੁੱਲ ਮੈਚ ਹੋਣਗੇ। ਕਰਾਚੀ ਕਿੰਗਜ਼ ਲੀਗ ਦੀ ਡਿਫੈਂਡਿੰਗ ਚੈਂਪੀਅਨ ਹੈ। ਹਾਲਾਂਕਿ ਇਸ ਲੀਗ ‘ਚ ਭਾਰਤ ਦਾ ਕੋਈ ਖਿਡਾਰੀ ਨਹੀਂ ਖੇਡਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button