Breaking NewsD5 specialNewsPunjab

ਗਰਭਵਤੀ ਔਰਤ ਨੂੰ ਵੀ ਨਹੀਂ ਬਖ਼ਸਿਆ, ਸਰਕਾਰੀ ਹਸਪਤਾਲ ਦੇ ਸਟਾਫ਼ ਦੀ ਗੰਦੀ ਕਰਤੂਤ (ਵੀਡੀਓ)

ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਕਿ ਸਰਕਾਰੀ ਹਸਪਤਾਲਾਂ ਵਿਖੇ ਗਰਭਵਤੀ ਔੌਰਤਾਂ ਦੇ ਆਾਪਰੇਸ਼ਨ ਮੁਫਤ ਕੀਤੇ ਜਾਂਦੇ ਹਨ ਪਰ ਹਕੀਕਤ ’ਤੇ ਨਜ਼ਰ ਮਾਰੀਏ ਤਾਂ ਸਚਾਈ ਕੁੱਝ ਹੋਰ ਹੀ ਦਿਖਾਈ ਦਿੰਦੀ ਹੈ। ਅਜਿਹੀ ਹੀ ਪ੍ਰਤੱਖ ਮਿਸਾਲ ਭਿੱਖੀਵਿੰਡ ਤੋਂ ਥੋਡ਼੍ਹੀ ਦੂਰ ਪੈਂਦੇ ਪਰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਖੇ ਨਰਸ ਵੱਲੋਂ ਇਕ ਗਰੀਬ ਪਰਿਵਾਰ ਤੋਂ ਵੱਡਾ ਆਪਰੇਸ਼ਨ ਕਰਨ ਬਦਲੇ ਉਨ੍ਹਾਂ ਪਾਸੋਂ 7 000 ਰੁਪਏ ਦੀ ਰਿਸ਼ਵਤ ਲੈਣ ਦਾ ਸਮਾਚਾਰ ਪ੍ਰਾਪਤ ਹੋਣ ਤੋਂ ਮਿਲਦੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀਡ਼ਤ ਔਰਤ ਜਸਮੀਨ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਗਰਭਵਤੀ ਸੀ ਜਿਸ ਨੂੰ ਮੈਂ ਸੁਰਸਿੰਘ ਦੇ ਹਸਪਤਾਲ ਵਿਖੇ ਚੈੱਕਅਪ ਕਰਵਾਉਣ ਲਈ ਲਿਆਇਆ ਸੀ। ਜਿਥੇ ਮੈਨੂੰ ਮਨਿੰਦਰ ਕੌਰ (ਨਰਸ) ਮਿਲੀ। ਉਸ ਨੇ ਮੇਰੀ ਪਤਨੀ ਜਸਮੀਨ ਦਾ ਚੈੱਕਅਪ ਕੀਤਾ ਤੇ ਆਖਿਆ ਕਿ ਤੇਰੀ ਘਰ ਵਾਲੀ ਦਾ ਵੱਡਾ ਆਪਰੇਸ਼ਨ ਹੋਣਾ ਹੈ।

Read Also ਹਸਪਤਾਲ ‘ਚ ਫਾਇਰਿੰਗ ਦੀਆਂ ਲਾਈਵ ਤਸਵੀਰਾਂ

ਇਸ ਲਈ 7000 ਰੁਪਏ ਦਾ ਖਰਚਾ ਦੇਣਾ ਪਵੇਗਾ। ਮੈਂ ਉਸ ਨਰਸ ਨੂੰ ਆਖਿਆ ਕਿ ਮੈਂ ਬਹੁਤ ਹੀ ਗਰੀਬ ਹਾਂ ਅਤੇ ਮੇਰੇ ਪਾਸ ਇੰਨੇ ਰੁਪਏ ਨਹੀਂ ਹਨ। ਉਸ ਨੇ ਕਿਹਾ ਕਿ ਮੈਂ ਤਾਂ 7000 ਰੁਪਏ ਤੋਂ ਘੱਟ ਆਪਰੇਸ਼ਨ ਨਹੀਂ ਕਰ ਸਕਦੀ ਕਿਉਂਕਿ 5000 ਰੁਪਏ ਤਾਂ ਐੱਸ.ਐੱਮ.ਓ. ਨੇ ਲੈਣੇ ਹਨ ਅਤੇ ਮੈਨੂੰ ਤਾਂ 2000 ਰੁਪਏ ਹੀ ਬਚਣੇ ਹਨ। ਮੈਂ ਇਕ ਮਜ਼ਦੂਰ ਹੋਣ ਦੇ ਬਾਵਜੂਦ ਇਕਦਮ ਇੰਨੇ ਪੈਸੇ ਨਹੀਂ ਸੀ ਦੇ ਸਕਦਾ। ਇਸੇ ਦੌਰਾਨ ਮੇਰੀ ਪਤਨੀ ਨੇ ਜਦੋਂ ਤਕਲੀਫ ਮਹਿਸੂਸ ਕੀਤੀ ਤਾਂ ਮੈਂ ਉਸ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ ਜਿਥੇ ਵੱਡੇ ਆਪਰੇਸ਼ਨ ਨਾਲ ਮੇਰੇ ਪਤਨੀ ਨੇ ਲੜਕੀ ਨੂੰ ਜਨਮ ਦਿੱਤਾ ਪਰ ਨਰਸ ਮਨਿੰਦਰ ਕੌਰ ਨੇ ਕਿਹਾ ਕਿ ਮੈਨੂੰ ਟਾਂਕੇ ਲਾਉਣ ਤੋਂ ਪਹਿਲਾਂ ਪੈਸੇ ਦਿੱਤੇ ਜਾਣ। ਮੈਂ ਆਪਣੇ ਸਕੇ ਮਿੱਤਰ ਕੋਲ ਵਿਆਜ ‘ਤੇ 7000 ਰੁਪਏ ਲੈ ਕੇ ਨਰਸ ਮਨਿੰਦਰ ਕੌਰ ਨੂੰ ਦੇ ਦਿੱਤੇ। ਇਸ ਦੌਰਾਨ ਮੇਰੇ ਮਿੱਤਰ ਸੁਖਚੈਨ ਸਿੰਘ ਨੇ ਨਰਸ ਮਨਿੰਦਰ ਕੌਰ ਦੀ ਪੈਸੇ ਗਿਣਦਿਆਂ ਦੀ ਆਪਣੇ ਮੋਬਾਇਲ ਫੋਨ ਰਾਹੀਂ ਵੀਡੀਓ ਬਣਾ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button